ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਚ ਦੇਬੀ ਮਖਸੂਸਪੁਰੀ 12 ਨਵੰਬਰ ਨੂੰ ਲਾਉਣਗੇ ਸ਼ਾਇਰੀ ਤੇ ਗੀਤਾ ਦੀ ਝੜੀ।

ਨਿਊਜ਼ੀਲੈਂਡ (ਸੌਦਾਗਰ ਸਿੰਘ ਬਾੜੀਆਂ)-ਬੇਆਫ਼ ਪਲੈਂਟੀ ਇੰਡੀਅਨ ਕਲਚਰ ਐਸੋਸੀਏਸ਼ਨ ਤੇ ਰੇਡੀਓ ਸਭਰੰਗ ਵਲੋਂ 12 ਨਵੰਬਰ ਨੂੰ ਕੁਈਨਜ਼ ਐਲਿਜ਼ਾਬੇਥ ਯੂਥ ਸੈਂਟਰ ਟੌਰੰਗਾ ਵਿਖੇ ਸੱਭਿਆਚਾਰਿਕ ਤੇ ਪਰਿਵਾਰਿਕ ਸ਼ੋਅ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬੀ ਸ਼ਾਇਰੀ, ਗੀਤਕਾਰੀ ਤੇ ਗਾਇਕੀ ਦੇ ਥੰਮ ਦੇਬੀ ਮਖਸੂਸਪੁਰੀ ਆਪਣੀ ਗਾਇਕੀ ਤੇ ਸ਼ਾਇਰੀ ਰਾਹੀ ਸਰੋਤਿਆ ਦੇ ਰੂ-ਬ-ਰੂ ਹੋਣਗੇ। ਇਸ ਪੋ੍ਗਰਾਮ ਸਬੰਧੀ ਜਾਣਕਾਰੀ ਦਿੰਦਿਆ ਸ. ਬਲਜੀਤ ਸਿੰਘ ਹੁਰਾ ਦੱਸਿਆ ਕਿ ਦੇਬੀ ਮਖਸੂਸਪੁਰੀ ਪੂਰੀ ਦਾ ਸ਼ੋਅ ਪੂਰੀ ਤਰਾ ਨਾਲ ਸੱਭਿਆਚਾਰਿਕ ਤੇ ਪਰਿਵਾਰਿਕ ਸ਼ੋਅ ਹੋਵੇਗਾ। ਬੇਆਫ਼ ਪਲੈਂਟੀ ਵਿੱਚ ਦੇਬੀ ਮਖਸੂਸਪੁਰੀ ਪਹਿਲੀ ਵਾਰ ਸ਼ੋਅ ਕਰਨ ਜਾ ਰਹੇ ਹਨ। ਦੇਬੀ ਦੀ ਸ਼ਾਇਰੀ ਦੇ ਕਾਇਲ ਸਰੋਤੇ 12 ਨਵੰਬਰ ਦੇ ਇਸ ਸ਼ੋਅ ਦੀ ਉਕਸੁਕਤਾ ਨਾਲ ਇੰਤਜਾਰ ਕਰ ਰਹੇ ਹਨ। ਦੇਬੀ ਮਖਸੂਸਪੁਰੀ ਦਾ ਸ਼ੋਅ ਨਿਊਜ਼ੀਲੈਂਡ ਇੰਡੀਅਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ, ਗਰੇਵਾਲ ਬ੍ਰਦਰਜ਼ ਅਤੇ ਨਿਊਜ਼ੀਲੈਂਡ ਪੰਜਾਬੀ ਐਸੋਸੀਏਸ਼ਨ ਵੱਲੋਂ ਆਕਲੈਂਡ ਵਿੱਚ ਵੀ ਕਰਵਾਇਆ ਜਾ ਰਿਹਾ ਹੈ।