ਨਿਊਜ਼ੀਲੈਂਡ ਦੇ ਸਿੱਖਾਂ ਵਲੋਂ ਸ਼ਹੀਦ ਭਾਈ ਰਣਧੀਰ ਸਿੰਘ ਫੌਜੀ ਦੇ ਪਰਿਵਾਰ ਦੀ ਮਾਲੀ ਮਦਦ

ਨਿਊਜ਼ੀਲੈਂਡ – ਅੱਜ ਅਖਬਾਰਾਂ ਵਿੱਚ ਛਪੀ ਖਬਰ ਜਿਸ ਵਿੱਚ 1978 ਦੇ ਸ਼ਹੀਦ ਭਾਈ ਰਣਧੀਰ ਸਿੰਘ ਫੌਜੀ ਵਾਸੀ ਥਰਾਜ ਜਿਲਾ ਫਰੀਦਕੋਟ ਦੇ ਪਰਿਵਾਰ ਦੀ ਖਸਤਾ ਹਾਲਤ ਅਤੇ ਉਸ ਦੀ ਸਿੰਘਣੀ ਬੀਬੀ ਰਾਜਵੰਤ ਕੌਰ ਜੋ ਬਿਨਾਂ ਇਲਾਜ ਦੇ ਮਰਨ ਕਿਨਾਰੇ ਹੈ ਸਬੰਧੀ ਪੜਕੇ ਸੁਪਰੀਮ ਸਿੱਖ ਕੌਸਲ ਨਿਊਜ਼ੀਲੈਂਡ ਇੱਕਦਮ ਹਰਕਤ ਚ ਆਈ ਅਤੇ ਤੁਰੰਤ ਟਾਕਾਨਿਨੀ ਅਤੇ ਉਟਾਹੂਹੂ ਗੁਰੂ ਘਰਾਂ ‘ਚ ਸੰਗਤਾਂ ਨੂੰ ਇਸ ਸਬੰਧੀ ਅਪੀਲ ਕੀਤੀ। ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਅਤੇ ਪ੍ਰਧਾਨ ਤਰਸੇਮ ਸਿੰਘ ਵਲੋਂ ਕੀਤੀ ਅਪੀਲ ਦੇ 10 ਮਿੰਟ ‘ਚ ਦੋ ਲੱਖ ਰੁਪਏ ਇੱਕਤਰ ਹੋ ਗਏ ਜੋ ਤੁਰੰਤ ਪਰਿਵਾਰ ਨੂੰ ਪਹੁੰਚਾਏ ਜਾਣਗੇ। ਇਹ ਮਾਇਕ ਸਹਾਇਤਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਲੈ ਕੇ ਪੰਜਾਬ ਜਾਣਗੇ। ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿੰਘ, ਸੈਕਟਰੀ ਰਣਵੀਰ ਸਿੰਘ ਲਾਲੀ, ਬੁਲਾਰੇ ਰਾਜਿੰਦਰ ਸਿੰਘ ਨੇ ਕਿਹਾ ਕੇ ਉਨ੍ਹਾਂ ਨੂੰ ਸ਼ਹੀਦ ਪਰਿਵਾਰ ਦੀ ਇਸ ਹਾਲਾਤ ਤੇ ਗਹਿਰਾ ਦੁੱਖ ਹੈ ਅਤੇ ਤੁਰੰਤ ਇਹ ਮਦਦ ਸੰਸਥਾਂ ਵਲੋਂ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਸ਼ਹੀਦਾਂ ਦੇ ਪਰਿਵਾਰਾਂ ਨੁੰ ਰੁਲਣ ਨਹੀਂ ਦਿੱਤਾ ਜਾਵੇਗਾ।