ਨਿਊਜ਼ੀਲੈਂਡ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਚੌਥਾ ਖੂਨਦਾਨ ਕੈਂਪ 8 ਨਵੰਬਰ ਨੂੰ

ਆਕਲੈਂਡ-ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਚੌਥਾ ਖੂਨਦਾਨ ਕੈਂਪ 8 ਨਵੰਬਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ‘ਮੈਨੁਕਾਓ ਬਲੱਡ ਡੋਨਰ ਸੈਂਟਰ’, 16 ਬੀ, ਕੈਵਿਨਡਿਸ਼ ਡ੍ਰਾਈਵ ਮੈਨੁਕਾਓ ਵਿਖੇ ਲਗਾਇਆ ਜਾ ਰਿਹਾ ਹੈ। ਕਲੱਬ ਵਲੋਂ ਇਹ ਖੂਨਦਾਨ ਕੈਂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਖੂਨਦਾਨ ਕੈਂਪ ਵਿੱਚ ਆਪਣਾ ਕੀਮਤੀ ਯੋਗਦਾਨ ਪਾਉ। ਇਸ ਖੂਨਦਾਨ ਕੈਂਪ ਆਪਣਾ ਨਾਂਅ ਸ. ਜਗਦੀਪ ਸਿੰਘ ਵੜੈਚ ਨੂੰ ਫੋਨ ਨੰਬਰ 021 578 186 ਉਤੇ ਜਾਂ ਜਗਦੇਵ ਸਿੰਘ ਜੱਗੀ ਨੂੰ 021 309 200 ਤੇ ਸੰਪਰਕ ਕਰਕੇ ਲਿਖਵਾ ਸਕਦੇ ਹੋ।