ਨਿਊਜ਼ੀਲੈਂਡ ਵਿੱਚ ਆਮ ਚੋਣਾਂ ਦਾ ਬਿਗਲ ਵੱਜਿਆ

ਨਿਊਜ਼ੀਲੈਂਡ – ਰੱਗਬੀ ਵਰਲਡ ਕੱਪ ਵਿੱਚ ਜੇਤੂ ਹੋਣ ਉਪਰੰਤ ਨਿਊਜ਼ੀਲੈਂਡ ਵਸਨੀਕਾਂ ਦੀਆਂ ਨਜ਼ਰਾਂ ਆਉਣ ਵਾਲੀਆਂ ਆਮ ਚੋਣਾਂ ਤੇ ਕੇਂਦਰਤ ਹੋ ਗਈਆਂ ਹਨ। ਮੁੱਖ ਤੌਰ ਤੇ ਮੁਕਾਬਲਾ ਸੱਤਾਧਾਰੀ ਨੈਸ਼ਨਲ ਪਾਰਟੀ ਅਤੇ ਲੇਬਰ ਪਾਰਟੀ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਇਸ ਚੋਣ ਦੰਗਲ ਵਿੱਚ ਨੈਸ਼ਨਲ ਪਾਰਟੀ ਵਲੋਂ ਸ. ਕੰਵਲਜੀਤ ਸਿੰਘ ਬਖਸ਼ੀ, ਲੇਬਰ ਪਾਰਟੀ ਵਲੋਂ ਸ਼੍ਰੀ ਸੰਨੀ ਕੌਸ਼ਿਲ, ਨਿਊਜ਼ੀਲੈਂਡ ਫਸਟ ਵਲੋਂ ਸ਼੍ਰੀ ਮਹੇਸ਼ ਬਿੰਦਰਾ ਅਤੇ ਐਕਟ ਪਾਰਟੀ ਵਲੋਂ ਸ਼੍ਰੀਮਤੀ ਪ੍ਰਤਿਮਾ ਨੰਦ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਾਡੇ ਵਲੋਂ ਇਸ ਮੌਕੇ ਸਾਰਿਆਂ ਨੂੰ ਸ਼ੁੱਭ ਇਛਾਵਾਂ।
ਭਾਈਚਾਰੇ ਨੂੰ ਅਪੀਲ ਹੈ ਕਿ ਵੋਟਰ ਦੇ ਤੌਰ ਤੇ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ। ਇਸ ਲਈ ਤੁਸੀਂ elections.org.nz ਵੈੱਬਸਾਈਟ ਉੱਤੇ ਜਾ ਕੇ, 3676 ਤੇ ਆਪਣਾ ਨਾਮ ਅਤੇ ਪਤਾ ਟੈਕਸਟ ਕਰਕੇ, ਫਰੀ ਫੋਨ 0800 36 76 56 ਤੇ ਫੋਨ ਕਰਕੇ ਅਤੇ ਨੇੜੇ ਦੇ ਪੋਸਟ ਸ਼ਾਪ ਤੇ ਜਾ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ।