ਨਿਊਜ਼ੀਲੈਂਡ ਵਿੱਚ ਕਬੱਡੀ ਟੂਰਨਾਮੈਂਟਾਂ ਦੀ ਸ਼ੁਰੂਆਤ, ਟੀਪੂਕੀ ਵਿਖੇ 8ਵਾਂ ਟੂਰਨਾਮੈਂਟ 4 ਮਾਰਚ ਨੂੰ

ਬੇ-ਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆ) – ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਟੀ-ਪੁੱਕੀ ਵਲੋਂਂ ਅੱਠਵਾਂ ਟੂਰਨਾਮੈਂਟ 4 ਮਾਰਚ ਨੂੰ ਟੀ-ਪੁੱਕੀ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਸਾਰੇ ਨਿਊਜ਼ੀਲੈਂਡ ਦੀਆ ਟੀਮਾਂ ਭਾਗ ਲੈਣਗੀਆ। ਸ.ਬਲਜੀਤ ਸਿੰਘ ਹੁਰਾ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਅਸੀ ਪਿਛਲੇ ਸਾਲਾ ਨਾਲੋਂਂ ਬਿਹਤਰ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ। ਇਸ ਟੂਰਨਾਮੈਂਟ ਵਿੱਚ ਓਪਨ ਕਬੱਡੀ, ਕਬੱਡੀ ਅੰਡਰ 20, ਓਪਨ ਵਾਲੀਬਾਲ, ਬੱਚਿਆਂ ਦੀਆ ਦੌੜਾਂ, ਮਿਊਜ਼ੀਕਲ ਚੇਅਰ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਐਂਟਰੀਆਂ ਦੀ ਆਖਰੀ ਤਾਰੀਖ 26 ਫਰਵਰੀ ਹੋਵੇਗੀ। ਇਸ ਟੂਰਨਾਮੈਂਟ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।