ਨਿਊਜ਼ੀਲੈਂਡ ਵਿੱਚ ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਕੈਸਿਟ ‘ਬਦਲੇ ਦੀ ਅੱਗ’ ਰਿਲੀਜ਼

ਨਿਊਜ਼ੀਲੈਂਡ-ਬੇ-ਆਫ਼ ਪਲੈਂਟੀ ਸਿੱਖ ਸੁਸਾਇਟੀ ਟੀ-ਪੁੱਕੀ ਗੁਰੂਘਰ ਵਿਖੇ ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਸੀ. ਡੀ ‘ਬਦਲੇ ਦੀ ਅੱਗ’ ਰਿਲੀਜ਼ ਕੀਤੀ ਗਈ। ਟੀ-ਪੁੱਕੀ ਗੁਰੂਘਰ ਵਿੱਚ ਹਫ਼ਤਾਵਾਰੀ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਢਾਡੀ ਸੁਖਦੇਵ ਸਿੰਘ ਚਮਕਾਰਾ ਦੇ ਢਾਡੀ ਜਥੇ ਨੇ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਸਿੱਖ ਧਰਮ ਦੇ ਕੁਝ ਅਣਛੋਹੇ ਪੰਨਿਆ ਤੋਂ ਜਾਣੂ ਕਰਵਾਇਆ। ਇਸ ਮੌਕੇ ਢਾਡੀ ਸੁਖਦੇਵ ਸਿੰਘ ਦੇ ਢਾਡੀ ਜਥੇ ਵਲੋਂ ਸ਼ਹੀਦ ਉਧਮ ਸਿੰਘ ਦੇ ਜੀਵਨ ਤੇ ਤਿਆਰ ਕੀਤੀ ਸੀ. ਡੀ ਰਿਲੀਜ਼ ਕੀਤੀ ਗਈ। ਸ਼ਹੀਦ ਉਧਮ ਸਿੰਘ ਦੇ ਪ੍ਰਸੰਗ ਨੂੰ ਜੋਸ਼ੀਲੇ ਤੇ ਖੂਬਸੂਰਤ ਲ਼ਫ਼ਜਾ ‘ਚ ਕਲਮਬੱਧ ਮਿ. ਲਹਿੰਬਰ ਸਿੰਘ (ਜੇ. ਪੀ) ਹੁਣਾ ਵਲੋਂ ਕੀਤਾ ਗਿਆ ਹੈ।
ਇਹ ਸੀ. ਡੀ ਪੰਜਾਬ ਦੀ ਨਾਮਵਰ ਕੰਪਨੀ ਸੀ. ਐਮ. ਸੀ ਵਲੋਂ ਤਿਆਰ ਕੀਤੀ ਗਈ ਹੈ। ਇਸ ਕੈਸਿਟ ਦੇ ਰਿਲੀਜ਼ ਸਮਾਰੋਹ ‘ਚ ਸ਼ਾਮਿਲ ਹੋਣ ਤੇ ਗੁਰੂਘਰ ਹਾਜ਼ਰੀ ਭਰਨ ਲਈ ਇਲਾਕੇ ਦੀਆਂ ਸਿਰਮੋਰ ਸ਼ਖਸੀਅਤਾਂ ਸ. ਬਲਜੀਤ ਸਿੰਘ, ਲਹਿੰਬਰ ਸਿੰਘ, ਮਨੋਹਰ ਸਿੰਘ, ਹਰਮਿੰਦਰ ਸਿੰਘ, ਸੌਦਾਗਰ ਸਿੰਘ, ਮਾਸਟਰ ਮਨਜੀਤ ਸਿੰਘ, ਨਾਜਰ ਸਿੰਘ, ਕਲਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹਰਦੇਵ ਸਿੰਘ ਹਾਜ਼ਿਰ ਹੋਏ।
-ਸੌਦਾਗਰ ਸਿੰਘ ਬਾੜੀਆ