ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਇੱਕ ਹੋਰ ਪੰਜਾਬੀ ਦੀ ਮੌਤ।

ਨਿਊਜ਼ੀਲੈਂਡ (ਸੌਦਾਗਰ ਸਿੰਘ ਬਾੜੀਆਂ) ਨਿਊਜ਼ੀਲੈਂਡ ਵਿੱਚ ਇੱਕ ਅੰਤਰ -ਰਾਸ਼ਟਰੀ ਵਿਦਿਆਰਥੀ ਪ੍ਰਭਜੋਤ ਸਿੰਘ ਦੀ ਮੋਤ ਦੀ ਖਬਰ ਨਾਲ ਪੰਜਾਬੀ ਭਾਈਚਾਰਾ ਸੋਗ ਵਿੱਚ ਡੁੱਬ ਗਿਆ। ਪ੍ਰਭਜੋਤ ਸਿੰਘ ਮੋਹਾਲੀ ਨਾਲ ਸਬੰਧਤ ਦੱਸਿਆ ਜਾਦਾ ਹੈ। ਪ੍ਰਭਜੋਤ ਸਿੰਘ ਨਿਊਜ਼ੀਲੈਂਡ ਦੇ ਸ਼ਹਿਰ ਪਾਲਮਰਸਟੋਰਨ ਵਿਖੇ  ਪਰਿਵਾਰ ਸਮੇਤ ਰਹਿ ਰਿਹਾ ਸੀ।ਪ੍ਰਭਜੋਤ ਸਿੰਘ ਦੀ ਪਤਨੀ ਅਮਨਦੀਪ ਕੌਰ ਨੋਕਰੀ ਦੇ ਸਿਲਸਿਲੇ ਵਿੱਚ ਬਲਿਨਹਮ  ਵਿਖੇ ਰਹਿ ਰਹੀ ਸੀ। ਜਦੋ ਇਹ ਭਾਣਾ ਵਰਤਿਆ ਉਦੋਂ ਪ੍ਰਭਜੋਤ ਸਿੰਘ ਘਰ ਵਿੱਚ ਆਪਣੀ ਪੰਜ ਸਾਲਾ ਦੀ ਬੱਚੀ ਨਾਲ ਸੀ।ਇੰਨਾ ਕੁ ਹੀ ਪਤਾ ਲੱਗ ਸਕਿਆ ਕਿ ਪ੍ਰਭਜੋਤ ਸਿੰਘ ਤਿੰਨ ਵਜੇ ਆਪਣੀ ਬੇਟੀ ਨੂੰ ਸਕੂਲ ਤੋ ਲੈ ਕੇ ਆਇਆ ਤੇ ਉਸ ਤੋ ਬਾਅਦ ਮਿ੍ਤਕ ਹੀ ਪਾਇਆ ਗਿਆ।ਪਿਛਲੇ ਹਫ਼ਤੇ ਹੀ ਆਕਲੈਂਡ ਵਿਖੇ ਇੱਕ ਪੰਜਾਬੀ ਨੋਜਵਾਨ ਦੀ ਮੌਤ  ਹੋ ਗਈ ਸੀ ਜਿਸ ਦੇ ਦੁੱਖ ‘ਚੋ ਸਿੱਖ ਭਾਈਚਾਰਾ ਅਜੇ ਨਿਕਲਿਆ ਨਹੀ ਸੀ ਕਿ ਜਦੋ ਇਹ ਭਾਣਾ ਵਰਤ ਗਿਆ।