ਨਿਊਜ਼ੀਲੈਂਡ ਸਿੱਖ ਖੇਡਾਂ ਲਈ www.nzsikhgames.org ਉੱਤੇ ਰਜਿਸਟ੍ਰੇਸ਼ਨ ਕਰਵਾਓ

ਆਕਲੈਂਡ, 7 ਅਗਸਤ – ਨਿਊਜ਼ੀਲੈਂਡ ਵਿੱਚ ਪਹਿਲੀ ਵਾਰ 30 ਨਵੰਬਰ ਤੋਂ 1 ਦਸੰਬਰ ਤੱਕ ਪੁਲਮਨ ਪਾਰਕ, ਟਾਕਾਨੀਨੀ ਵਿਖੇ ਹੋਣ ਜਾ ਰਹੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰਬੰਧਕਾਂ ਵੱਲੋਂ ਵੈੱਬਵਾਈਟ ਉੱਤੇ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਗਈ ਹੈ। ਹੁਣ ਕੋਈ ਵੀ ਟੀਮਾਂ, ਖੇਡ ਕਲੱਬਾਂ ਅਤੇ ਵਿਅਕਤੀਗਤ ਖਿਡਾਰੀ ਜਿਸ ਵੀ ਖੇਡ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ www.nzsikhgames.org ਉੱਤੇ ਜਾ ਕੇ ਆਪਣੀ ਟੀਮ ਜਾਂ ਆਪਣੀ ਐਂਟਰੀਆਂ ਕਰਵਾ ਸਕਦੇ ਹਨ। ਦੇਸ਼ ਅਤੇ ਵਿਦੇਸ਼ ਤੋਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ 31 ਅਗਸਤ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਕਿਉਂਕਿ ਇਨ੍ਹਾਂ ਖੇਡਾਂ ਲਈ ਵੈੱਬਸਾਈਟ ਉੱਤੇ 31 ਅਗਸਤ ਤੱਕ ਐਂਟਰੀਆਂ ਖੁੱਲ੍ਹੀਆਂ ਰਹਿਣਗੀਆਂ।
ਨਿਊਜ਼ੀਲੈਂਡ ਸਿੱਖ ਖੇਡਾਂ ਦੀ ਐਂਟਰੀ ਫ਼ੀਸ ਨਿਊਜ਼ੀਲੈਂਡ ਦੇ 50 ਡਾਲਰ ਤੋਂ ਲੈ ਕੇ 250 ਡਾਲਰ ਤੱਕ ਰੱਖੀ ਗਈ ਹੈ, ਜਦੋਂ ਕਿ 12 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀਗਤ ਤੌਰ ‘ਤੇ ਅਥਲੈਟਿਕਸ ‘ਚ ਹਿੱਸਾ ਲੈਣ ਵਾਲੇ ਖਿਡਾਰੀ ਲਈ ਐਂਟਰੀ ਫ੍ਰੀ ਰੱਖੀ ਗਈ ਹੈ ਪਰ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਇਸੇ ਹੀ ਤਰ੍ਹਾਂ ਸਭਿਆਚਾਰਕ ਪੇਸ਼ਕਾਰੀਆਂ ਦੇਣ ਵਾਲਿਆਂ ਲਈ ਕੋਈ ਫ਼ੀਸ ਨਹੀਂ ਹੋਵੇਗੀ ਪਰ ਉਨ੍ਹਾਂ ਨੂੰ ਆਪਣੀਆਂ ਐਂਟਰੀਆਂ ਕਰਵਾਉਣੀਆਂ ਪੈਣਗੀਆਂ। ਤੁਸੀਂ ਵੈੱਬਸਾਈਟ ਉੱਤੋਂ ਇਨ੍ਹਾਂ ਖੇਡਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।