ਨਿਊਜ਼ੀਲੈਂਡ ਸਿੱਖ ਖੇਡਾਂ ਲਈ ਵਲੰਟੀਅਰਜ਼ ਦੀ ਲੋੜ

ਆਕਲੈਂਡ, 25 ਅਕਤੂਬਰ – 30 ਨਵੰਬਰ ਤੋਂ 1 ਦਸੰਬਰ ਤੱਕ ਹੋਣ ਵਾਲੀਆਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪ੍ਰਬੰਧਕਾਂ ਨੂੰ ਖੇਡਾਂ ਦੇ ਪ੍ਰਬੰਧ ਸਾਂਭਣ ਵਾਸਤੇ ਵਲੰਟੀਅਰਜ਼ ਦੀ ਲੋੜ ਹੈ। ਸਿੱਖ ਖੇਡਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਲੰਟੀਅਰਜ਼ ਦੀ ਸੇਵਾ ਦੇਣ ਵਾਲਿਆਂ ਵਾਸਤੇ ਖੇਡਾਂ ਦੀ ਵੈੱਬਸਾਈਟ ਉੱਤੇ ਰਜਿਸਟ੍ਰੇਸ਼ਨ ਖੋਲ੍ਹੀ ਹੋਈ ਹੈ ਅਤੇ ਸੇਵਾ ਦੇ ਚਾਹਵਾਨ ਵਲੰਟੀਅਰਜ਼ ਵੈੱਬਸਾਈਟ https://www.nzsikhgames.org/volunteer ਰਾਹੀ ਰਜਿਸਟਰ ਹੋ ਸਕਦੇ ਹਨ।