ਨਿਊਜੀਲੈਂਡ ਦੀ ਰੈੱਡੀ ਨੂੰ ਧੋਖਾ ਦੇਣ ਵਾਲੇ ਸਿੱਧੂ ਦੇ ਪਾਸਪੋਰਟ ਇੰਪਾਊਂਡ ਕਰਨ ਦੀ ਤਿਆਰੀ

ਜਲੰਧਰ – ਨਿਊਜੀਲੈਂਡ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਨਿਲੇਸ਼ ਰੈੱਡੀ ਦੇ ਨਾਲ ਵਿਆਹ ਦਾ ਡਰਾਮਾ ਕਰਨ ਅਤੇ ਉਸ ਨੂੰ ਲਗਭਗ 2 ਕਰੋੜ ਰੂਪਏ ਦਾ ਚੂਨਾ ਲਗਾਉਣ ਵਾਲੇ ਰਵੀ ਸਿੱਧੂ ਉਰਫ ਅਮਰਜੀਤ ਸਿੱਧੂ ਦੇ ਦੋਵੇਂ ਪਾਸਪੋਰਟ ਜਲੰਧਰ ਦੇ ਪਾਸਪੋਰਟ ਦਫਤਰ ਨੇ ਇੰਪਾਊਂਡ ਕਰਨ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤ ਮੁਟਿਆਰ ਨਿਲੇਸ਼ ਰੈੱਡੀ ਨੇ ਜਲੰਧਰ ਦੇ ਪਾਸਪੋਰਟ ਅਧਿਕਾਰੀ ਪਰਨੀਤ ਸਿੰਘ ਨੂੰ ਸ਼ਿਕਾਇਤ ਕੀਤੀ ਗਈ। ਜਿਸ ਦੇ ਆਧਾਰ ‘ਤੇ ਇਹ ਕਰਵਾਈ ਕੀਤੀ ਗਈ ਹੈ। ਇੱਕ ਵੈੱਬਸਾਈਟ ਰਾਹੀ ਨਿਲੇਸ਼ ਰੈੱਡੀ ਦੀ ਮੁਲਾਕਾਤ ਰਵੀ ਸਿੱਧੂ ਉਰਫ ਅਮਰਜੀਤ ਸਿੱਧੂ ਦੇ ਨਾਲ ਮੁਲਾਕਾਤ ਤੋਂ ਬਾਅਦ ਰਵੀ ਸਿੱਧੂ ਨੇ ਉਸ ਨੂੰ ਭਰੋਸੇ ਵਿੱਚ ਲਿਆ ਅਤੇ ਉਸ ਦੇ ਏ. ਟੀ. ਐੱਮ. ਦੀ ਗਲਤ ਵਰਤੋਂ ਕਰਕੇ ਪੈਸੇ ਕੱਢਦਾ ਰਿਹਾ। ਇਸ ਰਕਮ ਦਾ ਹਿਸਾਬ ਲਗਾਇਆ ਜਾਏ ਤਾਂ ਇਹ ਰਕਮ ਲਗਭਗ 2 ਕਰੋੜ ਰੁਪਏ ਬਣਦੀ ਹੈ। ਰੈੱਡੀ ਤਿੰਨ ਮਹੀਨੇ ਦੀ ਗਰਭਵਤੀ ਹੈ। ਨਿਲੇਸ਼ ਰੈੱਡੀ ਵਲੋਂ ਦੋਸ਼ ਹੈ ਕਿ ਗਰਭਵਤੀ ਦੇ ਬਾਵਜੂਦ ਉਸ ਦਾ ਪਤੀ ਉਸ ਨਾਲ ਮਾਰ ਕੁੱਟ ਕਰਦਾ ਰਹਿੰਦਾ ਸੀ। ਜਦੋਂ ਰੈੱਡੀ ਨੇ ਜਲੰਧਰ ਦੇ ਪਾਸਪੋਰਟ ਅਧਿਕਾਰੀ ਪਰਨੀਤ ਸਿੰਘ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਭਰੋਸਾ ਦਿੱਤਾ ਕਿ ਸਿੱਧੂ ਦੇ ਪਾਸਪੋਰਟ ਇੰਪਾਊਂਡ ਕੀਤੇ ਜਾਣਗੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।