ਨਿਊਜ਼ੀਲੈਂਡ ਅੰਡਰ-20 ਵਰਲਡ ਕੱਪ ‘ਚ ਫਰਾਂਸ ਤੋਂ ਹਾਰਨ ਦੇ ਬਾਵਜੂਦ 16 ‘ਚ ਦਾਖ਼ਲ

ਕੀਵੀ ਟੀਮ 1 ਜੂਨ ਦਿਨ ਵੀਰਵਾਰ ਨੂੰ ਅਮਰੀਕਾ ਨਾਲ ਖੇਡੇਗੀ
ਚੇਓਨੈਨ, 29 ਮਈ – ਨਿਊਜ਼ੀਲੈਂਡ ਫੀਫਾ ਅੰਡਰ-20 ਵਰਲਡ ਕੱਪ ਵਿੱਚ ਫਰਾਂਸ ਤੋਂ ਹਾਰਨ ਦੇ ਬਾਵਜੂਦ ਅਗਲੇ ਰਾਉਂਦ ਦੀਆਂ 16 ਟੀਮਾਂ ਵਿੱਚ ਸ਼ਾਮਿਲ ਹੋ ਗਿਆ ਹੈ। ਨਿਊਜ਼ੀਲੈਂਡ ਆਪਣੇ ਆਖ਼ਰੀ ਲੀਗ ਮੈਚ ਵਿੱਚ ਫਰਾਂਸ ਤੋਂ 2-0 ਨਾਲ ਹਾਰ ਗਿਆ। ਪਹਿਲੇ 10 ਮਿੰਟ ਨਿਊਜ਼ੀਲੈਂਡ ਦਾ ਮੈਚ ਵਿੱਚ ਦਬਦਬਾ ਰਿਹਾ ਪਰ ਫਰੈਂਚ ਵਿੰਗਰ ਐਲਨ ਸੇਂਟ-ਮੈਕਸੀਮਿਨ ਵੱਲੋਂ ਪਹਿਲੇ ਹਾਅਫ਼ ‘ਚ ਕੀਤੇ 2 ਗੋਲਾਂ ਨੇ ਕੀਵੀ ਟੀਮ ਨੂੰ ਮੈਚ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਕੀਵੀ ਟੀਮ ਨੇ ਮੈਚ ਦੌਰਾਨ ਗੋਲ ਕਰਨ ਦੇ ਕਈ ਮੌਕੇ ਗੁਆਏ।
ਜ਼ਿਕਰਯੋਗ ਹੈ ਕਿ ਕੀਵੀ ਟੀਮ ਆਪਣੇ ਗਰੁੱਪ ‘ਈ’ ਵਿੱਚ 4 ਅੰਕਾਂ ਨਾਲ ਦੂਜੇ ਨੰਬਰ ਉੱਤੇ ਰਿਹਾ। ਹੁਣ ਅਗਲੇ ਗੇੜ ਵਿੱਚ ਕੀਵੀ ਟੀਮ ਦਾ ਮੁਕਾਬਲਾ 1 ਜੂਨ ਦਿਨ ਵੀਰਵਾਰ ਨੂੰ ਅਮਰੀਕਾ ਨਾਲ ਹੋਵੇਗਾ।