ਨਿਊਜ਼ੀਲੈਂਡ ‘ਚ 27 ਸਤੰਬਰ ਤੋਂ ‘ਡੇਅ ਲਾਈਟ ਸੇਵਿੰਗ’ ਆਰੰਭ

ਆਕਲੈਂਡ, 27 ਸਤੰਬਰ – ਨਿਊਜ਼ੀਲੈਂਡ ‘ਚ 27 ਸਤੰਬਰ ਦਨਿ ਐਤਵਾਰ ਨੂੰ ਸਵੇਰੇ ੨ ਵਜੇ ਤੋਂ ਡੇਅ ਲਾਈਟ ਸੇਵਿੰਗ ਦੀ ਸ਼ੁਰੂਆਤ ਹੋ ਗਈ ਹੈ ਜੋ ਅਗਲੇ ਸਾਲ 4 ਅਪ੍ਰੈਲ 2021 ਤੱਕ ਜਾਰੀ ਰਹੇਗੀ। ਨਿਊਜ਼ੀਲੈਂਡ ‘ਚ 27 ਸਤੰਬਰ ਤੋਂ ਘੜੀਆਂ ਦਾ ਸਮਾਂ 1 ਘੰਟਾ ਅੱਗੇ ਹੋ ਗਿਆ।
ਹਰ ਵਾਰ ਦੀ ਤਰ੍ਹਾਂ ਬਹੁਤੇ ਨਿਊਜ਼ੀਲੈਂਡ ਵਾਸੀ ਵੱਲੋਂ 26 ਸਤੰਬਰ ਦੀ ਰਾਤ ਨੂੰ ਸੌਣ ਤੋਂ ਪਹਲਾਂ ਆਪਣੀਆਂ ਘੜੀਆਂ ਦਾ ਸਮਾਂ 1 ਘੰਟਾ ਅੱਗੇ ਕੀਤਾ ਗਿਆ, ਤਾਂ ਜੋ ਉੱਠਣ ਵੇਲੇ ਸਮੇਂ ਦਾ ਭੁਲੇਖਾ ਨਾ ਪਵੇ ਜਾਂ ਫਿਰ ਅਗਲੇ ਦਿਨ ਸਵੇਰੇ ਸਮਾਂ ਬਦਲ ਲੈਣਗੇ। ਹੁਣ ਲੋਕੀ ਡੇਅ ਲਾਈਟ ਸੇਵਿੰਗ ਦਾ ਲਾਹਾ ਲੈ ਰਹੇ ਹਨ। ਜਦੋਂ ਕ ਸਮਾਰਟ ਫੋਨਾਂ ਅਤੇ ਸਮਾਰਟ ਘੜੀਆਂ ‘ਚ ਇਹ ਸਮਾਂ ਆਪਣੇ ਆਪ ਬਦਲ ਗਿਆ। 4 ਅਪ੍ਰੈਲ 2021 ਨੂੰ ਡੇਅ ਲਾਈਟ ਸੇਵਿੰਗ ਸਮਾਪਤ ਹੋ ਜਾਵੇਗੀ ਤੇ ਮੁੜ ਸਮਾਂ ਇੱਕ ਘੰਟਾ ਪਿੱਛੇ ਹੋ ਜਾਵੇਗਾ।