ਨਿਊਜ਼ੀਲੈਂਡ ਤੋਂ ਭਾਰਤ 3-1ਨਾਲ ਹਾਰਿਆ

ਹਾਕੀ ਵਿਸ਼ਵ ਲੀਗ ਫਾਈਨਲ
ਨਵੀਂ ਦਿੱਲੀ, 11 ਜਨਵਰੀ – ਇੱਥੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ‘ਚ ਚੱਲ ਰਹੀ ਹਾਕੀ ਵਿਸ਼ਵ ਲੀਗ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਨੂੰ 3-1 ਦੇ ਅੰਤਰ ਨਾਲ ਹਰਾ ਦਿੱਤਾ। ਇਸ ਤਰ੍ਹਾਂ ਭਾਰਤ ਆਪਣਾ ਲਗਾਤਾਰ ਦੂਜਾ ਮੈਚ ਹਾਰ ਗਿਆ ਜਦੋਂ ਕਿ ਇਸ ਤੋਂ ਪਹਿਲਾਂ ਇੰਗਲੈਂਡ ਨੇ ਭਾਰਤ ਨੂੰ ਪਹਿਲੇ ਮੈਚ ਵਿੱਚ 2-0 ਨਾਲ ਹਰਾਇਆ ਸੀ।
ਨਿਊਜ਼ੀਲੈਂਡ ਲਈ ਪਹਿਲਾ ਗੋਲ ਸ਼ੇਆ ਮਕੇਲੀਜ਼ ਨੇ ਪਹਿਲੇ ਹੀ ਮਿੰਟ ਵਿੱਚ ਕਰ ਦਿੱਤਾ ਜਦੋਂ ਕਿ ਦੂਜਾ ਗੋਲ ਸਟੀਫਨ ਜੇਨੇਸ ਨੇ 40ਵੇਂ ਅਤੇ 50ਵੇਂ ਮਿੰਟ ‘ਚ ਕੀਤਾ। ਭਾਰਤ ਵੱਲੋਂ ਇਕਲੌਤਾ ਗੋਲ ਮਨਦੀਪ ਸਿੰਘ ਨੇ 68ਵੇਂ ਮਿੰਟ ‘ਚ ਕੀਤਾ।