ਨਿਊਜ਼ੀਲੈਂਡ ਨੂੰ ਰੀਓ ਉਲੰਪਿਕ ‘ਚ ਪਹਿਲੇ ਸੋਨ ਤਗਮਾ

eight_col_medalਤਗਮਿਆਂ ਦੀ ਕੁੱਲ ਗਿਣਤੀ 5 ਹੋਈ
ਰੀਓ-ਡੀ-ਜਨੇਰੀਓ, 11 ਅਗਸਤ – ਇੱਥੇ ਚੱਲ ਰਹੀਆਂ ਉਲੰਪਿਕਸ ਖੇਡਾਂ ਵਿੱਚ ਨਿਊਜ਼ੀਲੈਂਡ ਨੇ ‘ਰੋਇੰਗ’ ਵਰਗ ਦੇ ਡਬਲ ਮੁਕਾਬਲੇ ਵਿੱਚ ਹੇਮੀਸ਼ ਬੋਨਡ ਅਤੇ ਏਰਿਕ ਮੁਰਏ ਦੀ ਜੋੜੀ ਨੇ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ‘ਕਾਏਕਾਈ’ ਵਿੱਚ ਲੂੱਕਾ ਜੋਨਸ ਅਤੇ ‘ਸਾਈਕਲਿੰਗ’ ਵਿੱਚ ਪੁਰਸ਼ਾਂ ਦੀ ਈਡੀ ਡੱਵਕਿੰਨ, ਸੈਮ ਵੈਬਸਟਰ ਅਤੇ ਈਥਨ ਨਾਈਕਲ ਦੀ ਸਪਰਿੰਟ ਟੀਮ ਨੇ ਚਾਂਦੀ ਦੇ ਤਗਮੇ ਜਿੱਤ।
ਅੱਜ ਦੇ 1 ਸੋਨੇ ਤੇ 2 ਚਾਂਦੀ ਦੇ ਤਗਮੇ ਮਿਲਾ ਕੇ ਨਿਊਜ਼ੀਲੈਂਡ ਦੇ ਤਗਮਿਆਂ ਦੀ ਕੁੱਲ ਗਿਣਤੀ 5 ਹੋ ਗਈ ਹੈ। ਇਸ ਤੋਂ ਪਹਿਲਾਂ ਨਤਾਲੀ ਰੌਨੀ ਨੇ ‘ਸ਼ੂਟਿੰਗ’ ਅਤੇ ਮਹਿਲਾਵਾਂ ਦੀ ਟੀਮ ਨੇ ‘ਰਗਬੀ 7’ ਵਿੱਚ 1-1 ਚਾਂਦੀ ਦਾ ਤਗਮਾ ਜਿੱਤਿਆ ਸੀ।