ਨਿਊਜ਼ੀਲੈਂਡ ਨੇ ਅਮਰੀਕਾ ਨੂੰ 7-1 ਨਾਲ ਹਰਾ ਕੇ 35ਵੇਂ ਅਮਰੀਕਨ ਕੱਪ ਉੱਤੇ ਕਬਜ਼ਾ ਕੀਤਾ 

ਆਕਲੈਂਡ, 27 ਜੂਨ – ਅੱਜ ਸਵੇਰੇ ਨਿਊਜ਼ੀਲੈਂਡ ਦੀ ਐਮੀਰੇਟਸ ਟੀਮ ਨੇ ਅਮਰੀਕਾ ਦੀ ਓਰੇਕਲ ਟੀਮ ਨੂੰ 7-1 ਦੇ ਫ਼ਰਕ ਨਾਲ ਹਰਾ ਕੇ ਬਰਮੁਡਾ ਵਿਖੇ ਹੋਏ 35ਵੇਂ ਅਮਰੀਕਨ ਕੱਪ ਉੱਤੇ 14 ਸਾਲਾਂ ਬਾਅਦ ਕਬਜ਼ਾ ਕਰ ਲਿਆ। ਐਮੀਰੇਟਸ ਟੀਮ ਨਿਊਜ਼ੀਲੈਂਡ ਨੇ ਆਲਡ ਮੱਗ ਨੂੰ ਤੀਜੀ ਵਾਰ ਜਿੱਤਿਆ ਹੈ। 2003 ਤੋਂ ਬਾਅਦ ਇਹ ਪਹਿਲਾ ਕੱਪ ਹੈ ਜੋ ਨਿਊਜ਼ੀਲੈਂਡ ਟੀਮ ਦੇ ਬੋਸ ਗ੍ਰਾਂਟ ਡਲਟਨ ਦੀ ਅਗਵਾਈ ਵਾਲੀ ਐਮੀਰੇਟਸ ਟੀਮ ਨੇ ਜਿੰਮੀ ਸਪਿੱਥਲ ਦੇ ਯੂਐੱਸਏ ਦੀ ਓਰੇਕਲ ਟੀਮ ਨੂੰ 7-1 ਨਾਲ ਹਰਾ ਕੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ 2013 ਦੀਆਂ ਦੌੜਾਂ ਵਿੱਚ ਸਪਿੱਥਲ ਦੀ ਅਗਵਾਈ ‘ਚ ਓਰੇਕਲ ਨੇ 8-1 ਨਾਲ ਪਛੜਨ ਤੋਂ ਬਾਅਦ ਨਿਊਜ਼ੀਲੈਂਡ ਨੂੰ 9-8 ਨਾਲ ਹਰਾਇਆ ਸੀ।
ਨਿਊਜ਼ੀਲੈਂਡ ਟੀਮ ਦੀ ਉੱਤੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਨੇ ਕਿਹਾ ਕਿ ਇਹ ਨਿਊਜ਼ੀਲੈਂਡ ਲਈ ਬੜੀ ਵੱਡੀ ਜਿੱਤ , ਟੀਮ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਜਿੱਤ ‘ਤੇ ਵਿਰੋਧੀ ਆਗੂ ਐਂਡਰਿਊ ਲਿਟਲ ਅਤੇ ਹੋਰ ਆਗੂਆਂ ਨੇ ਵਧਾਈਆਂ ਦਿੱਤੀਆਂ ਹਨ, ਇਸ ਜਿੱਤ ਦੀ ਪੂਰਾ ਦੇਸ਼ ਖ਼ੁਸ਼ੀ ਮਨਾ ਰਿਹਾ ਹੈ।
ਇੱਕ ਨਿਊਜ਼ ਪ੍ਰੋਗਰਾਮ ਵਿੱਚ ਨਿਊਜ਼ੀਲੈਂਡ ਟੀਮ ਦੇ ਗ੍ਰਾਂਟ ਡਲਟਨ ਨੇ ਆਕਲੈਂਡ ਵਿਖੇ 2021 ਦੀਆਂ 36ਵੀਆਂ ਕਿਸ਼ਤੀ ਦੌੜਾਂ ਹੋਣ ਦੀ ਸੰਭਾਵਨਾ ਜਤਾਈ ਹੈ।