ਨਿਊਜ਼ੀਲੈਂਡ ਨੇ ਹੋਂਡੂਰਸ ਨੂੰ 3-1 ਨਾਲ ਹਰਾਇਆ

ਨਿਊਜ਼ੀਲੈਂਡ ਕੋਲ ਨੌਕ ਆਊਟ ‘ਚ ਪਹੁੰਚਣ ਦਾ ਮੌਕਾ
ਚੇਓਨੈਨ, 25 ਮਈ (ਦੱਖਣੀ ਕੋਰੀਆ) – ਫੀਫੀ ਅੰਡਰ-20 ਵਰਲਡ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਨਿਊਜ਼ੀਲੈਂਡ ਨੇ ਹੋਂਡੂਰਸ ਨੂੰ 3-1 ਨਾਲ ਹਰਾ ਕੇ ਨੌਕ ਆਊਟ ਗੇੜ ਵਿੱਚ ਪਹੁੰਚਣ ਦਾ ਮੌਕਾ ਹਾਸਲ ਕਰ ਲਿਆ ਹੈ। ਵਰਲਡ ਕੱਪ ਵਿੱਚ ਨਿਊਜ਼ੀਲੈਂਡ ਦੀ ਇਹ ਪਹਿਲੀ ਜਿੱਤ ਹੈ। ਜ਼ਿਕਰਯੋਗ ਹੈ ਕਿ 22 ਮਈ ਨੂੰ ਨਿਊਜ਼ੀਲੈਂਡ ਨੇ ਆਪਣਾ ਪਹਿਲਾ ਮੈਚ ਵੀਅਤਨਾਮ ਨਾਲ 0-0 ਨਾਲ ਬਰਾਬਰੀ ਉੱਤੇ ਖੇਡਿਆ ਸੀ। ਇਸ ਜਿੱਤ ਨਾਲ ਨਿਊਜ਼ੀਲੈਂਡ ਟੀਮ ਕੋਲ ਅੱਗੇ ਵਧਣ ਦਾ ਮੌਕਾ ਹੈ, ਕਿਉਂਕਿ ਹੁਣ ਕੀਵੀ ਟੀਮ ਨੇ 28 ਮਈ ਨੂੰ ਫਰਾਂਸ ਨਾਲ ਆਪਣਾ ਆਖ਼ਰੀ ਮੈਚ ਖੇਡਣਾ ਹੈ।