ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲਾ ਹਾਕੀ ਟੈੱਸਟ 2-0 ਨਾਲ ਹਰਾਇਆ

BlackSticks-300x127ਨੈਲਸਨ, 7 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਇੱਥੇ 6 ਅਕਤੂਬਰ ਦਿਨ ਮੰਗਲਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਦੀ ਸੀਨੀਅਰ ਹਾਕੀ ਟੀਮ ਨੇ ਪਹਿਲੇ ਹਾਕੀ ਟੈੱਸਟ ਮੈਚ ਵਿੱਚ ਮਹਿਮਾਨ ਭਾਰਤੀ ਟੀਮ ਨੂੰ 2-0 ਨਾਲ ਹਰਾ ਕੇ 4 ਟੈੱਸਟ ਮੈਚਾਂ ਦੀ ਲੜੀ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ। ਖੇਡ ਦੇ ਪਹਿਲੇ ਕੁਆਟਰ ਵਿੱਚ ਬਲੈਕ ਸਟਿੱਕ ਦੇ ਲਈ ਨਿਕ ਹੇਗ ਨੇ 5ਵੇਂ ਮਿੰਟ ਅਤੇ ਦੂਜੇ ਕੁਆਟਰ ਵਿੱਚ ਜਾਰੇਡ ਪਾਂਚੀਆ ਨੇ 27ਵੇਂ ਮਿੰਟ ‘ਚ ਗੋਲ ਕੀਤੇ। ਜ਼ਿਕਰਯੋਗ ਹੈ ਕਿ ਭਾਰਤ ਨੇ ਟੈੱਸਟ ਲੜੀ ਤੋਂ ਪਹਿਲਾਂ ਆਕਲੈਂਡ ਵਿੱਚ ਖੇਡੇ ਗਏ 2 ਅਭਿਆਸ ਮੈਚਾਂ ‘ਚ ਨਿਊਜ਼ੀਲੈਂਡ ‘ਏ’ ਟੀਮ ਨੂੰ ਹਰਾਇਆ ਸੀ, ਪਰ ਨਿਊਜ਼ੀਲੈਂਡ ‘ਏ’ ਟੀਮ ਵਿੱਚ ਦੋ ਰਾਸ਼ਟਰੀ ਖਿਡਾਰੀ ਹੀ ਖੇਡੇ ਸਨ। ਭਾਰਤੀ ਹਾਕੀ ਖਿਡਾਰੀ ਮੈਚ ਵਿੱਚ ਨਿਊਜ਼ੀਲੈਂਡ ਖਿਡਾਰੀਆਂ ਸਾਹਮਣੇ ਕੁੱਝ ਖ਼ਾਸ ਖੇਡ ਦਾ ਮੁਜ਼ਾਹਰਾ ਪੇਸ਼ ਨਹੀਂ ਕਰ ਸੱਕੇ।
ਹੁਣ ਇੱਥੇ ਹੀ ਦੋਵਾਂ ਟੀਮਾਂ ਵਿਚਾਲੇ ਦੂਸਰਾ ਟੈੱਸਟ ਮੈਚ ਅੱਜ 7 ਅਕਤੂਬਰ ਨੂੰ ਖੇਡਿਆ ਜਾਏਗਾ।