ਨਿਊਜ਼ੀਲੈਂਡ ਵੁਮੈਨ ਟੀਮ ‘2018 ਹਾਕੀ ਵਰਲਡ ਕੱਪ’ ਲਈ ਕੁਆਲੀਫ਼ਾਈ

ਆਕਲੈਂਡ, 30 ਜੂਨ – ਬ੍ਰਸਲੇਜ਼ ਵਿਖੇ ਚੱਲ ਰਹੇ ਵਰਲਡ ਲੀਗ ਸੈਮੀ ਫਾਈਨਲ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਵੁਮੈਨ ਟੀਮ ਨੇ ਇਟਲੀ ਨੂੰ 2-0 ਨਾਲ ਹਰਾ ਕੇ ਜਿੱਥੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ ਉੱਥੇ ਇਸ ਜਿੱਤ ਨਾਲ ‘2018 ਹਾਕੀ ਵਰਲਡ ਕੱਪ’ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਹੁਣ 2 ਜੁਲਾਈ ਦਿਨ ਐਤਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦਾ ਮੁਕਾਬਲਾ ਨੀਦਰਲੈਂਡ ਨਾਲ ਹੈ। ਇਹ ਮੁਕਾਬਲਾ ਐਨਜੈੱਡ ਸਮੇਂ ਸਵੇਰੇ 4.00 ਵਜੇ ਨੂੰ ਹੋਵੇਗਾ।