ਨਿਊਜ਼ੀਲੈਂਡ ਵੱਸਦੇ ਪੰਜਾਬੀ ਗਾਇਕ ਦੀਪਾ ਡੁਮੇਲੀ ਦਾ ਗੀਤ ‘ਬਲੈਕ ਇਜ਼ ਬੈਕ’ ਰਿਲੀਜ਼

ਮੈਨੁਕਾਓ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਪੰਜਾਬੀ ਗਾਇਕ ਦੀਪਾ ਡੁਮੇਲੀ ਨੇ ਆਪਣਾ ਨਵਾਂ ਗੀਤ ‘ਬਲੈਕ ਇਜ਼ ਬੈਕ’ ਦਾ ਵੀਡੀਓ ਟਰੈਕ ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਅਤੇ ਹੋਰ ਸੱਜਣਾਂ-ਮਿੱਤਰਾਂ ਦੀ ਹਜ਼ਾਰੀ ਵਿੱਚ ਇੱਥੇ ‘ਟਾਊਨ ਗ੍ਰਿੱਲ’ ਰੈਸਟੋਰੈਂਟ ਵਿਖੇ ਰਿਲੀਜ਼ ਕੀਤਾ। 
ਗੀਤ ਦੇ ਬੋਲ ਪੱਕੇ ਰੰਗ ਦੀ ਗੱਲ ਕਰਦਿਆਂ ਪੱਕੇ ਰਿਸ਼ਤੇ ਦੀ ਬਾਤ ਪਾਉਂਦੇ ਹਨ। ਜਵਾਨੀ ਦੇ ਜੋਸ਼ ਵਿੱਚ ਬਿਤਾਏ ਗ਼ੈਰਾਂ ਸੰਗ ਬਿਤਾਏ ਪਲ ਭਾਵੇਂ ਮੌਕੇ ਦੀ ਖ਼ੁਸ਼ੀ ਦਿੰਦੇ ਹੋਣ ਪਰ ਜਦੋਂ ਰਿਸ਼ਤੇ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਇਕ ਪੰਜਾਬਣ ਹੀ ਤੁਹਾਡੇ ਸੰਸਕਾਰਾਂ ‘ਤੇ ਖਰੀ ਉੱਤਰਦੀ ਹੈ। ਇਹੀ ਇਸੇ ਗੀਤ ਦਾ ਅੰਤ ਵਿੱਚ ਸਾਰਥਿਕ ਸੁਨੇਹਾ ਸ਼ਾਮਿਲ ਕੀਤਾ ਗਿਆ ਹੈ। ਉਂਜ ਸੰਗੀਤਕ ਪੱਖੋਂ ਸੰਗੀਤਕਾਰ ਅਮਦਾਦ ਅਲੀ ਨੇ ਸੁਰਾਂ ਦੀ ਬਹਿਜਾ-ਬਹਿਜਾ ਕਰਵਾਈ ਹੋਈ ਹੈ। ਵੀਡੀਓ ਫ਼ਿਲਮਾਂਕਣ ਸੋਨੂ ਢਿੱਲੋਂ ਨੇ ਕੀਤਾ ਹੈ ਜਦੋਂ ਕਿ ਗੀਤ ਦੇ ਬੋਲ ਡੁਮੇਲੀ ਵਾਲੇ ਜੀਤ ਨੇ ਲਿਖੇ ਹਨ। ਜੱਸ ਰਿਕਾਰਡਜ਼ ਦੀ ਇਹ ਪੇਸ਼ਕਸ਼ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਦੇ ਵਿੱਚ ਗਿੱਧਾ ਕਲਾਕਾਰ ਅਤੇ ਕਲਾਕਾਰ ਰਜਨੀ ਸ਼ਰਮਾ ਦਾ ਖ਼ਾਸ ਰੋਲ ਹੈ। 
ਇਸ ਗੀਤ ਸਮਾਰੋਹ ਦੇ ਵਿੱਚ ਸਟਾਰ ਗਾਇਕ ਹਰਦੇਵ ਮਾਹੀਨੰਗਲ, ਸ. ਰਘਬੀਰ ਸਿੰਘ ਜੇ.ਪੀ., ਸਤਨਾਮ ਸਿੰਘ ਡੀ.ਜੇ., ਤਰਨਜੀਤ ਸਿੰਘ ਨੌਸ਼ਹਿਰਾ ਮੱਝਾ ਸਿੰਘ, ਤਰਨਜੀਤ ਸਿੰਘ, ਸ. ਸੁਖਵਿੰਦਰ ਸਿੰਘ, ਕ੍ਰਿਸ਼ਨਾ ਅਤੇ ਹੋਰ ਕਈ ਹਾਜ਼ਰ ਸਨ। ਗੀਤ ਰਿਲੀਜ਼ ਸਮਾਰੋਹ ਦੇ ਵਿੱਚ ਰੇਡੀਓ ਸਪਾਈਸ ਤੋਂ ਸ. ਨਵਤੇਜ ਸਿੰਘ, ਅਦਾਰਾ ਕੂਕ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਨੱਚਦਾ ਪੰਜਾਬ ਰੇਡੀਓ ਪ੍ਰੋਗਰਾਮ ਤੋਂ ਸ. ਅਮਰੀਕ ਸਿੰਘ ਢੋਲੀ, ਰੇਡੀਓ ਸਾਡੇ ਆਲਾ ਤੋਂ ਕਿੰਦਾ ਸਿੰਘ, ਪੰਜਾਬੀ ਜਾਗਰਣ ਤੇ ਪੰਜਾਬੀ ਹੈਰਲਡ ਤੋਂ ਇਹ ਹਰਜਿੰਦਰ ਸਿੰਘ ਬਸਿਆਲਾ ਅਤੇ ਕਈ ਮੈਂਬਰ ਸਜਣ ਹਾਜ਼ਰ ਸਨ।