ਨਿਕੀ ਹੈਲੀ ਨੇ ਬੋਲਿਆ ਬਰਾਕ ਓਬਾਮਾ ‘ਤੇ ਹਮਲਾ

ਵਾਸ਼ਿੰਗਟਨ, 29 ਅਗਸਤ (ਏਜੰਸੀ) – ਖੁਦ ਨੂੰ ਭਾਰਤ ਵਾਸੀਆਂ ਦੀ ਗਰਵਿਤ ਬੇਟੀ ਦੱਸਦੇ ਹੋਏ ਦੱਖਣੀ ਕੈਰੋਲਿਨਾ ਦੀ ਗਵਰਨਰ ਨਿਕੀ ਹੈਲੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਟਿੱਪਣੀ ਲਈ ਉਸ ‘ਤੇ ਹਮਲਾ ਕਰ ਦਿੱਤਾ ਕਿ ਕਾਰੋਬਾਰੀ ਆਪਣੀ ਸਫ਼ਲਤਾ ਦਾ ਹੱਕ ਖੁਦ ਨਹੀਂ ਲੈ ਸਕਦੇ। ਫਲੋਰੀਡਾ ਦੇ ਟੈਮਪਾ ਵਿੱਚ ਰੀਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿੱਚ ਭਾਸ਼ਣ ਦਿੰਦੇ ਹੋਏ ਹੈਲੀ ਨੇ ਆਪਣੇ ਸਫ਼ਲ ਮਾਤਾ-ਪਿਤਾ ਦੀ ਕਹਾਣੀ……. ਦੱਸੀ। ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤੀ ਆਪਰਵਾਸੀਆਂ ਦੀ ਗਰਵਿਤ ਬੇਟੀ ਹਾਂ, ਜਿਨ੍ਹਾਂ ਨੇ ਮੇਰੇ ਭਾਈਆਂ, ਮੇਰੀਆਂ ਭੈਣਾਂ ਅਤੇ ਮੈਨੂੰ ਹਰ ਰੋਜ਼ ਯਾਦ ਦਿਵਾਇਆ ਕਿ ਅਸੀਂ ਭਾਗੇਸ਼ਾਲੀ ਹੋ ਕਿ ਇਸ ਦੇਸ਼ ਵਿੱਚ ਰਹਿ ਰਹੇ ਹੋ। ਇਹ ਇਸ ਤੱਥ ਨੂੰ ਜਾਣਦੇ ਸਨ ਕਿ ਸਿਰਫ਼ ਅਮਰੀਕਾ ਵਿੱਚ ਹੀ ਅਸੀਂ ਉਨੇ ਸਮਰਿਧ ਹੋ ਸਕਦੇ ਹਾਂ, ਜਿੰਨਾ ਕਿ ਅਸੀਂ ਚਾਹੁੰਦੇ ਹਾਂ ਅਤੇ ਸਾਡੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।
ਓਬਾਮਾ ਨੇ ਹਾਲ ਹੀ ‘ਚ ਆਪਣੇ ਪ੍ਰਚਾਰ ਅਭਿਆਨ ਵਿੱਚ ਟਿੱਪਣੀ ਕੀਤੀ ਸੀ ਕਿ ਜੇਕਰ ਆਪਣੇ ਕੋਲ ਕੋਈ ਕਾਰੋਬਾਰ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਨੂੰ ਆਪ ਖੜ੍ਹਾ ਕੀਤਾ ਹੈ। ਹੈਲੀ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨੇ ਬਹੁਤ ਹੀ ਛੋਟੇ ਪੱਧਰ ਤੋਂ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ ਅਤੇ 30 ਸਾਲ ਬਾਅਦ ਇਹ ਲੱਖਾਂ ਡਾਲਰਾਂ ਦੀ ਕੰਪਨੀ ਬਣ ਗਈ। ਪ੍ਰੰਤੂ ਕੋਈ ਵੀ ਦਿਨ ਅਜਿਹਾ ਨਹੀਂ ਸੀ ਜੋ ਆਸਾਨ ਰਿਹਾ ਹੋਵੇ ਅਤੇ ਮੇਰੇ ਮਾਤਾ-ਪਿਤਾ ਨੇ ਕਾਰੋਬਾਰ ਨੂੰ ਸਫ਼ਲ ਬਣਾਉਣ ਲਈ ਜੀ ਤੋੜ ਮਿਹਨਤ ਕੀਤੀ। ਹੈਲੀ ਨੇ ਹਜ਼ਾਰਾਂ ਪਾਰਟੀ ਵਰਕਰਾਂ ਦੀ ਮੌਜੂਦਗੀ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਲਈ ਰਾਸ਼ਟਰਪਤੀ ਓਬਾਮਾ ਤੋਂ ਮੈਂ ਪੂਰੇ ਸਨਮਾਨ ਦੇ ਨਾਲ ਕਹਿੰਦੀ ਹਾਂ ਕਿ ਮੇਰੇ ਮਾਤਾ-ਪਿਤਾ ਨੇ ਕਾਰੋਬਾਰ ਖੜ੍ਹਾ ਕੀਤਾ ਹੈ।