ਨਿਰਮਲ ਬਾਬਾ ‘ਤੇ ਫੈਸਲਾ ਰਾਖਵਾਂ

ਲਖਨਊ – ਇੱਥੇ ਅਪਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਹਿਲਾਦ ਟੰਡਨ ਨੇ ਅਧਿਆਤਮਕ ਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਦੇ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕਰਨ ਦੇ ਇਕ ਮਾਮਲੇ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਉਨਾਂ ਨੇ ਜਾਚੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਜ਼ਿਕਰਯੋਗ ਹੈ ਕਿ ਨਿਰਮਲ ਬਾਬਾ ਦੇ ਖਿਲਾਫ 12ਵੀਂ ਦੀ ਵਿਦਿਆਰਥਣ ਤਾਨਿਆ ਅਤੇ 10ਵੀਂ ਦੇ ਵਿਦਿਆਰਥੀ ਆਦਿਤਿਆ ਠਾਕੁਰ ਨੇ ਮੁਕੱਦਮਾ ਦਰਜ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।