ਨਿਸ਼ਾਨੇਬਾਜ਼ ਵਿਜੇ ਕੁਮਾਰ ਨੂੰ ਉਲੰਪਿਕ ‘ਚ ਚਾਂਦੀ ਦਾ ਤਗਮਾ

ਲੰਡਨ – ਲੰਡਨ ਉਲੰਪਿਕ ‘ਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਭਾਰਤੀ ਨਿਸ਼ਾਨੇਬਾਜ਼ ਵਿਜੇ ਕੁਮਾਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਨੂੰ ਦੂਸਰਾ ਤਮਗਾ ਦਿਵਾਇਆ।
ਵਿਜੇ ਕੁਮਾਰ ਨੇ ਫਾਈਨਲ ਵਿੱਚ 30 ਅੰਕ ਬਣਾ ਕੇ ਦੂਜੇ ਸਥਾਨ ‘ਤੇ ਰਹਿੰਦੇ ਹੋਏ ਚਾਂਦੀ ਦਾ ਹਾਸਲ ਕੀਤਾ। ਜਦੋਂ ਕਿ ਕਿਊਬਾ ਦੇ ਲਿਊਰਿਸ ਪੁਪੋ ਨੇ 34 ਅੰਕਾਂ ਨਾਲ ਸੋਨੇ ਅਤੇ ਚੀਨ ਦੇ ਡਿੰਗ ਫੇਂਗ ਨੇ 27 ਅੰਕਾਂ ਨਾਲ ਤਾਂਬੇ ਦਾ ਤਮਗਾ ਹਾਸਲ ਕੀਤਾ। ਭਾਰਤ ਦਾ ਲੰਡਨ ਉਲੰਪਿਕ ਦੇ ਨਿਸ਼ਾਨੇਬਾਜ਼ੀ ‘ਚ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਗਗਨ ਨਾਰੰਗ ਨੇ 10 ਮੀਟਰ ਏਅਰ ਰਾਈਫਲ ‘ਚ ਤਾਂਬੇ ਦਾ ਤਮਗਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਵਿਜੇ ਕੁਮਾਰ ਨੇ ਰਾਸ਼ਟਰ ਮੰਡਲ ਖੇਡਾਂ 2010 ‘ਚ 3 ਸੋਨੇ ਦੇ ਤਮਗੇ ਜਿੱਤੇ ਸਨ।