ਨੈਸ਼ਨਲ ਦੀ ਸਾਬਕਾ ਡਿਪਟੀ ਲੀਡਰ ਕੇਅ ਤੇ ਐਮਪੀ ਐਡਮ ਵੱਲੋਂ ਸਿਆਸਤ ਛੱਡਣ ਦਾ ਐਲਾਨ

ਵੈਲਿੰਗਟਨ, 16 ਜੁਲਾਈ – ਦੇਸ਼ ਵਿੱਚ ਸਤੰਬਰ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨੈਸ਼ਨਲ ਪਾਰਟੀ ਵਿੱਚ ਕਈ ਬਦਲਾਓ ਵੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਘਟਨਾ ਕਰਮ ‘ਚ ਪਾਰਟੀ ਲੀਡਰ ਟੌਡ ਮੂਲਰ ਅਤੇ ਪਾਰਟੀ ਡਿਪਟੀ ਲੀਡਰ ਨਿੱਕੀ ਕੇਅ ਦੀ ਥਾਂ ਉੱਤੇ 14 ਜੁਲਾਈ ਨੂੰ ਪਾਰਟੀ ਲੀਡਰ ਬਣੀ ਜੂਠਿਤ ਕੌਲਿਨਜ਼ ਤੇ ਪਾਰਟੀ ਡਿਪਟੀ ਲੀਡਰ ਬਣੇ ਗੈਰੀ ਬ੍ਰਾਊਨਲੀ ਦੇ ਕਮਾਨ ਸੰਭਾਲਣ ਤੋਂ ਦੋ ਦਿਨ ਬਾਅਦ 16 ਜੁਲਾਈ ਦਿਨ ਵੀਰ ਵਾਰ ਨੂੰ ਸਾਬਕਾ ਪਾਰਟੀ ਡਿਪਟੀ ਲੀਡਰ ਨਿੱਕੀ ਕੇਅ ਅਤੇ ਮੈਂਬਰ ਪਾਰਲੀਮੈਂਟ ਐਮੀ ਐਡਮ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ। ਦੋਵਾਂ ਨੇ 19 ਸਤੰਬਰ ਨੂੰ ਹੋਣ ਵਾਲੀਆਂ ਦੇਸ਼ ਦੀਆਂ ਆਮ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਨਵੀਂ ਪਾਰਟੀ ਲੀਡਰ ਜੂਠਿਤ ਕੌਲਿਨਜ਼ ਨੇ ਵੀ ਨਿੱਕੀ ਤੇ ਐਡਮ ਦੇ ਸਿਆਸਤ ਨੂੰ ਅਲਵਿਦਾ ਕਹਿਣ ਦੀ ਗੱਲ ਕਹੀ ਹੈ।