ਪਟਾਖ਼ਾ ਫੈਕਟਰੀ ‘ਚ ਅੱਗ, 30 ਜ਼ਿੰਦਾ ਸੜੇ

ਚੇਨਈ, 5 ਸਤੰਬਰ (ਏਜੰਸੀ) – ਤਾਮਿਲਨਾਡੂ ਵਿੱਚ ਸ਼ਿਵਕਾਸ਼ੀ ਦੇ ਮੁਥਾਲੀਪੱਟੀ ਵਿਚ ਪਟਾਖ਼ਿਆਂ ਦੀ ਇਕ ਨਿੱਜੀ ਫ਼ੈਕਟਰੀ ਵਿੱਚ ਅੱਜ ਜ਼ਬਰਦਸਤ ਅੱਗ ਲੱਗਣ ਨਾਲ ਕਰੀਬ 30 ਲੋਕਾਂ ਦੀ ਅੱਗ ਨਾਲ ਸੜ ਕੇ ਮਰਨ ਦਾ ਖਦਸ਼ਾ ਹੈ ਅਤੇ ਕਈ ਹੋਰ ਗੰਭੀਰ ਰੂਪ ਨਾਲ ਝੁਲਸ ਗਏ ਹਨ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਅੱਗ ਦੀ ਓਮ ਸ਼ਕਤੀ ਫ਼ਾਇਰਵਰਕਸ ਫ਼ੈਕਟਰੀ ਵਿਚ ਉਸ ਸਮੇਂ ਲੱਗੀ, ਜਦੋਂ ਵਰਕਰ…… ਵੱਖ-ਵੱਖ ਤਰ੍ਹਾਂ ਦੇ ਪਟਾਖ਼ੇ ਤਿਆਰ ਕਰ ਰਹੇ ਸਨ। ਅੱਗ ਨੇ ਕਰੀਬ 40 ਗੋਦਾਮਾਂ ਅਤੇ ਕਮਰਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਤਾਮਿਲਨਾਡੂ ਫ਼ਾਇਰ ਬ੍ਰਿਗੇਡ ਅਤੇ ਰਾਹਤ ਸੇਵਾ ਵਿਭਾਗ ਦੇ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੋਦਾਮਾਂ ਅਤੇ ਕਮਰਿਆਂ ਵਿੱਚ ਤਿਆਰ ਪਟਾਖੇ ਅਤੇ ਪਟਾਖੇ ਬਣਾਉਣ ਦਾ ਪਾਊਡਰ ਰੱਖਿਆ ਹੋਇਆ ਸੀ। ਸੂਤਰਾਂ ਅਨੁਸਾਰ ਮਲਬੇ ‘ਚੋਂ ਹੁਣ ਤੱਕ 25 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਫ਼ੈਕਟਰੀ ਦੇ ਨੇੜੇ ਰਹਿਣ ਵਾਲੇ ਲੋਕਾਂ ਤੋਂ ਮਕਾਨ ਖ਼ਾਲੀ ਕਰਵਾ ਲਏ ਗਏ ਹਨ। ਇਸ ਹਾਦਸੇ ਵਿੱਚ ਮਰਨ ਵਾਲੇ ਲੋਕਾਂ ਦੀ ਸੰਖਿਆ ਵਧਣ ਦੀ ਸੰਭਾਵਨਾ ਹੈ, ਕਿਉਂ ਕਈ ਲਾਸ਼ਾਂ ਮਲਬੇ ਹੇਠ ਦੱਬੀਆਂ ਹੋਈਆਂ ਹਨ। ਅੱਗ ਲੱਗਣ ਤੋਂ ਬਾਅਦ ਪਟਾਖਿਆਂ ਵਿੱਚ ਵਿਸਫ਼ੋਟ ਹੋਣ ਕਾਰਨ ਰਾਹਤ ਅਤੇ ਬਚਾਓ ਦਲਾਂ ਅਤੇ ਫ਼ਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਮੌਕੇ ‘ਤੇ ਪਹੁੰਚਣ ਵਿੱਚ ਪ੍ਰੇਸ਼ਾਨੀਆਂ ਆ ਰਹੀਆਂ ਹਨ। ਵਿਭਾਗ ਅਤੇ ਪੁਲਿਸ ਅਧਿਕਾਰੀ ਪਿੰਡ ਵਿੱਚ ਕੈਂਪ ਲਗਾ ਕੇ ਰਾਹਤ ਅਭਿਆਸ ਦਾ ਨਿਰੀਖਣ ਕਰ ਰਹੇ ਹਨ।