ਪਹਿਲਾਂ ਨਿਊਜ਼ੀਲੈਂਡ ਰਹਿੰਦਾ ਰਿਹਾ ਮਨਪ੍ਰੀਤ ਸਿੰਘ ਟਾਡਾ ਕੇਸ ਅਧਿਨ ਗ੍ਰਿਫ਼ਤਾਰ

ਸੰਗਰੂਰ 24 ਮਾਰਚ – ਆਸਟਰੇਲੀਆ ਰਿਹੰਦੇ ਮਨਪ੍ਰੀਤ ਸਿੰਘ (ਜੋ ਪਹਿਲਾਂ ਨਿਊਜ਼ੀਲੈਂਡ ਰਹਿੰਦਾ ਸੀ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦਾ ਆਗ ਵੀ ਹੈ) ਨੂੰ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਿਸ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਬੀਤੇ ਸ਼ੂਕਰਵਾਰ ਉਹ ਆਪਣੇ ਪਰਿਵਾਰ ਸਣੇ ਸਿਡਨੀ ਤੋਂ ਪੰਜਾਬ ਆਇਆ ਤਾਂ ਉਸ ਨੂੰ ਗ਼੍ਰਿਫਤਾਰ ਕਰ ਲਿਆ ਗਿਆ। ਖ਼ਬਰ ਮੁਤਾਬਕ 1999 ਵਿੱਚ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਉਹ ਨਿਊਜ਼ੀਲੈਂਡ ਚਲਿਆ ਗਿਆ ਸੀ। ਮਨਪ੍ਰੀਤ ਸਿੰਘ ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਸੀ, ਖਿਲਾਫ਼ 1987 ਵਿੱਚ ਟਾਡਾ ਤਹਿਤ ਕੇਸ ਦਰਜ ਕੀਤਾ ਗਿਆ ਸੀ। 22 ਮਾਰਚ ਨੂੰ ਜਦੋਂ ਉਹ ਸਿਡਨੀ ਤੋਂ ਆ ਕੇ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਤਾਂ ਇਮੀਗ੍ਰੇਸ਼ਨ ਵਲੋਂ ਰੋਕਣ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਪੁਲਿਸ ਨੇ ਉਸ ਨੂੰ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ। ਸੰਗਰੂਰ ਪੁਲੀਸ ਉਸ ਨੂੰ ਇਥੇ ਲੈ ਕੇ ਆਈ ਅਤੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਸ ਨੂੰ ਇਕ ਦਿਨਾ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਹੁਣ ਉਸ ਨੂੰ ਭਲਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।