ਪਹਿਲੀਆਂ ਐਨਜ਼ੈੱਡ ਸਿੱਖ ਖੇਡਾਂ ਦਾ 30 ਨਵੰਬਰ ਨੂੰ ਸਵੇਰੇ 11 ਵਜੇ ਉਦਘਾਟਨ

ਟਾਕਾਨੀਨੀ, 29 ਨਵੰਬਰ – ਇੱਥੋਂ ਦੇ ਪੁਲਮਨ ਪਾਰਕ, ਟਾਕਾਨੀਨੀ ਵਿਖੇ 30 ਨਵੰਬਰ ਤੋਂ 1 ਦਸੰਬਰ ਤੱਕ ਹੋਣ ਵਾਲੀਆਂ ਪਹਿਲੀਆਂ ਸਿੱਖ ਖੇਡਾਂ ਦਾ ਉਦਘਾਟਨ 11 ਵਜੇ ਸਵੇਰੇ ਪੁਲਮੈਨ ਪਾਰਕ, 90 ਵਾਲਟਰ ਰੋਡ ਵਿਖੇ ਕੀਤਾ ਜਾਏਗਾ, ਪਰ ਕਈ ਖੇਡਾਂ ਦੀ ਸ਼ੁਰੂਆਤ ਪਹਿਲਾਂ ਹੀ ਸਵੇਰੇ 8.30 ਵਜੇ ਹੋ ਜਾਣਗੀਆਂ ਤਾਂ ਜੋ ਸਮੇਂ ਸਿਰ ਸਾਰੇ ਮੁਕਾਬਲੇ ਪੂਰੇ ਹੋ ਸਕਣ।
ਇਸ ਉਦਘਾਟਨ ਸਮਾਰੋਹ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਖਿਡਾਰੀਆਂ, ਰੰਗਾ ਰੰਗ ਸਭਿਆਚਾਰਕ ਪੇਸ਼ਕਾਰੀਆਂ ਆਦਿ ਵੇਖਣ ਨੂੰ ਮਿਲਣਗੀਆਂ। ਦਰਸ਼ਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ, ਗਾਇਕ ਹਰਮਿੰਦਰ ਨੂਰਪੁਰੀ ਆਦਿ ਸਥਾਨਕ ਕਲਾਕਾਰ ਆਪਣੀ ਗਾਇਕੀ ਤੇ ਕਲਾ ਦੀ ਪੇਸ਼ਕਾਰੀ ਦੇਣਗੇ। ਖੇਡਾਂ ਦੌਰਾਨ ਦੋਵੇਂ ਦਿਨ ਖਾਣ-ਪੀਣ ਦੇ ਪ੍ਰਬੰਧ ਕੀਤੇ ਗਏ ਹਨ।
ਪਹਿਲੀਆਂ ਐਨਜ਼ੈੱਡ ਸਿੱਖ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਸਵੇਰੇ ਸਮੇਂ ਸਿਰ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਉਦਘਾਟਨ ਤੇ ਖੇਡਾਂ ਦੇ ਮੁਕਾਬਲਿਆਂ ਦਾ ਅਨੰਦ ਮਾਣਿਆ ਜਾ ਸੱਕੇ।