ਪਾਕਿਸਤਾਨ ‘ਚ ਬੰਬ ਧਮਾਕੇ ਨਾਲ ਅੱਠਾਂ ਦੀ ਮੌਤ

ਇਸਲਾਮਾਬਾਦ, 26 ਜੁਲਾਈ (ਏਜੰਸੀ) -ਚਪਾਕਿਸਤਾਨ ਦੇ ਅਸ਼ਾਂਤ ਬਜਾਉਰ ਕਬਾਇਲੀ ਖੇਤਰ ਵਿਚ ਇਕ ਬਾਜ਼ਾਰ ‘ਚ ਹੋਏ ਬੰਬ ਧਮਾਕੇ ਵਿੱਚ ਕਰੀਬ 8 ਲੋਕ ਮਾਰੇ ਗਏ ਹਨ ਅਤੇ 15 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਜਾਉਰ ਏਜੰਸੀ ਦੇ ਸਾਲਾਰਜਈ ਇਲਾਕੇ ਦੇ ਪੁਸ਼ਤ ਬਾਜ਼ਾਰ ਵਿੱਚ ਬੰਬ ਧਮਾਕਾ ਹੋਇਆ। ਕਈ ਲੋਕਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਧਮਾਕੇ ਵਿੱਚ ਪੰਜ ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ ਹਨ।