ਪਾਕਿ ‘ਚ ਹੜ੍ਹ ਦਾ ਕਹਿਰ, 80 ਮੌਤਾਂ

ਇਸਲਾਮਾਬਾਦ – ਭਾਰਤ ਦੇ ਗਵਾਂਢੀ ਮੁਲਕ ਪਾਕਿਸਤਾਨ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਨੇ ਕਹਿਰ ਮਚਾ ਦਿੱਤਾ ਹੈ। ਇਥੇ ਹੜ੍ਹ ਕਾਰਨ ਘੱਟੋ ਘੱਟ 80 ਲੋਕ ਮਾਰੇ ਜਾ ਚੁੱਕੇ ਹਨ ਤੇ ਕਈ ਮਕਾਨ ਢਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਿਆਨਕ ਹੜ੍ਹ ਕਾਰਨ….. ਪਾਕਿਸਤਾਨ ਵਿਚ ਕਈ ਲੋਕ ਜ਼ਖਮੀ ਵੀ ਹੋਏ, ਜਦੋਂ ਕਿ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਈ ਖੇਤਰਾਂ ਵਿਚ ਸਥਿਤੀ ਕਾਫੀ ਵਿਗੜ ਚੁੱਕੀ ਹੈ, ਜਿਥੇ ਪ੍ਰਸ਼ਾਸਨ ਵੱਲੋਂ ਫੌਜ ਦੀ ਸਹਾਇਤਾ ਲਈ ਜਾ ਰਹੀ ਹੈ।
ਹੜ੍ਹ ਨੇ ਸਭ ਤੋਂ ਜ਼ਿਆਦਾ ਤਬਾਹੀ ਲਹਿੰਦੇ ਪੰਜਾਬ, ਖ਼ਬਰ ਪਖਤੂਨਖਵਾ ਪ੍ਰਾਂਤਾਂ ਅਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚ ਮਚਾਈ ਹੈ, ਇਥੇ ਕਈ ਲੋਕ ਹੜ੍ਹ ਵਿਚ ਵਹਿ ਗਏ ਹਨ, ਜਦੋਂ ਕਿ ਕਈ ਮਕਾਨਾਂ ਅੰਦਰ ਪਾਣੀ ਦਾਖ਼ਲ ਹੋ ਗਿਆ ਹੈ। ਇਥੇ ਵੱਡੀ ਮਾਤਰਾ ਵਿਚ ਮਕਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਬਿਜਲੀ ਵਿਵਸਥਾ ‘ਤੇ ਵੀ ਮਾੜਾ ਅਸਰ ਪਿਆ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਲਗਭਗ 1500 ਤੋਂ ਜ਼ਿਆਦਾ ਮਕਾਨ ਢਹਿ ਗਏ ਹਨ।