ਪਾਪਾਟੋਏਟੋਏ ਦੁਰਘਟਨਾ ‘ਚ ਇੱਕ ਦੀ ਮੌਤ, ਦੂਜੇ ਵਿਅਕਤੀ ਦੀ ਹਾਲਤ ਗੰਭੀਰ 

ਪਾਪਾਟੋਏੇਟੋਏ (ਆਕਲੈਂਡ), 2 ਜੁਲਾਈ – ਇੱਥੇ ਰਾਤ ਪੁਹੀਨੂਹੀ ਰੋਡ ਲਾਗੇ ਪੈਂਦੀ ਵਾਈਲੀ ਰੋਡ ਅਤੇ ਵਿਜ਼ਨ ਪਲੇਸ ਉੱਤੇ ਹੋਈ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਖ਼ਬਰ ਮੁਤਾਬਿਕ ਰਾਤ 9.30 ਵਜੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਵਾਹਨ ਵਿੱਚ ਫਸ ਗਏ ਸਨ।
ਨੌਰਦਰਨ ਫਾਇਰ ਸ਼ਿਫ਼ਟ ਮੈਨੇਜਰ ਸਕੋਟ ਓਸਮੰਡ ਨੇ ਕਿਹਾ ਕਿ ਪਹਿਲੇ ਵਿਅਕਤੀ ਦੀ ਮੌਤ ਹੋ ਗਈ ਸੀ ਜਦੋਂ ਐਮਰਜੈਂਸੀ ਸੇਵਾਵਾਂ ਇਸ ਦੁਰਘਟਨਾ ਵਾਲੀ ਥਾਂ ਉੱਪਰ ਪਹੁੰਚੀਆਂ। ਸੈਂਟ ਜਾਨ ਐਂਬੂਲੈਂਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲੈ ਜਾਇਆ ਗਿਆ। ਪੁਲਿਸ ਇਸ ਗੰਭੀਰ ਦੁਰਘਟਨਾ ਦੇ ਕਾਰਨ ਦੀ ਜਾਂਚ ਕਰ ਰਹੀ ਹੈ।