ਪਾਪਾਟੋਏਟੋਏ ਵਿਖੇ ਸ਼ਾਂਤਾ ਪਰੇਡ ਕੱਢੀ ਗਈ

ਪਾਪਾਟੋਏਟੋਏ, 13 ਦਸੰਬਰ – ਇੱਥੇ ਹਰ ਸਾਲ ਦੀ ਤਰ੍ਹਾਂ ਆਕਲੈਂਡ ਕੌਂਸਲ ਵੱਲੋਂ ਕ੍ਰਿਸਮਿਸ ਦੇ ਸੰਬੰਧ ਵਿੱਚ ਸ਼ਾਂਤਾ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੇ ਭਾਈਚਾਰੇ ਦੇ ਲੋਕਾਂ ਅਤੇ ਸੰਸਥਾਵਾਂ ਨੇ ਪਰੇਡ ਵਿੱਚ ਸ਼ਿਰਕਤ ਕੀਤੀ। ਭਾਰਤੀ ਭਾਈਚਾਰੇ ਵੱਲੋਂ ਸਥਾਨਕ ਦੁਕਾਨਦਾਰਾਂ ਦੇ ਨਾਲ ਸਥਾਨ ਸੰਸਥਾਵਾਂ ਵਰਲਡ ਕਾਉਂਸਲ ਔਫ ਸਿੱਖ ਅਫੇਅਰਜ਼, ਪਹਿਲੀ ਵਾਰ ਸਥਾਪਿਤ ਕੀਤੇ ਜਾ ਰਹੇ ਇੰਡੀਅਨ ਵਾਰਡਨ, ਪੰਜਾਬੀ ਭਵਨ, ਆਕਲੈਂਡ ਇੰਡੀਅਨ ਰਿਟੇਲਰ ਐਸੋਸੀਏਸ਼ਨ ਆਦਿ ਨੇ ਹਿੱਸਾ ਲਿਆ। ਪਰੇਡ ਵਿੱਚ ਬੈਂਡਸ, ਵੱਖ-ਵੱਖ ਭਾਈਚਾਰੇ ਦੀਆਂ ਝਾਂਕੀਆਂ, ਸਕੂਲੀ ਬੱਚੇ, ਚਾਈਨਿਜ਼ ਗਰੁੱਪ ਆਦਿ ਨੇ ਸੜਕ ਦੇ ਆਸੇ-ਪਾਸੇ ਖੜ੍ਹੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।