ਪਾਪਾਟੋਏਟੋਏ ਵਿਖੇ 42 ਸਾਲਾ ਔਰਤ ਦੇ ਕਤਲ ਸਬੰਧੀ 47 ਸਾਲਾ ਵਿਅਕਤੀ ਗ੍ਰਿਫ਼ਤਾਰ

ਆਕਲੈਂਡ 24 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) – ਬੀਤੇ ਸੋਮਵਾਰ ਪਾਪਾਟੋਏਟੋਏ ਵਿਖੇ ਜਿਸ 42 ਸਾਲਾ ਔਰਤ ਦੀ ਅਚਨਚੇਤ ਹੋਈ ਮੌਤ ਦੀ ਖ਼ਬਰ ਆਈ ਸੀ, ਦੇ ਸਬੰਧ ਵਿੱਚ ਪੁਲਿਸ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਉਹ ਇਕ ਕਤਲ ਦਾ ਕੇਸ ਹੈ। ਕਤਲ ਦੇ ਮਾਮਲੇ ਵਿੱਚ 47 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੀ ਪੇਸ਼ੀ ਕੱਲ੍ਹ 25 ਸਤੰਬਰ ਨੂੰ ਮੈਨੁਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਕੀਤੀ ਜਾਣੀ ਹੈ। ਪੁਲਿਸ ਨੇ ਮਾਨਵ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ-ਪੜਤਾਲ ਸ਼ੁਰੂ ਕੀਤੀ ਹੈ। ਮ੍ਰਿਤਕ ਔਰਤ ਦੇ ਘਰ ਵਾਲਿਆਂ ਨੂੰ ਉਸ ਦੇ ਮੂਲ ਦੇਸ਼ ਵਿੱਚ ਸੂਚਿਤ ਕਰ ਦਿੱਤਾ ਗਿਆ ਹੈ। ਹੱਤਿਆ ਕਿਸ ਦੀ ਹੋਈ? ਅਜੇ ਪੁਲਿਸ ਨੇ ਨਾਂਅ ਆਦਿ ਜਨਤਕ ਨਹੀਂ ਕੀਤਾ ਹੈ ਪਰ ਪਤਾ ਲੱਗਾ ਹੈ ਕਿ ਇਹ ਭਾਰਤ ਨਾਲ ਸਬੰਧਿਤ ਹੈ।