ਪੁਲਿਸ ਅਤੇ ਡਿਫੈਂਸ ਯੂਨੀਵਰਸਿਟੀ ਦੀ ਲੋੜ – ਪਾਟਿਲ

ਚੰਡੀਗੜ੍ਹ, 1 ਅਗਸਤ (ਏਜੰਸੀ) – ਦੇਸ਼ ਵਿੱਚ ਸੁਰੱਖਿਆ ਏਜੰਸੀਆਂ ਚੰਗਾ ਕੰਮ ਤਾਂ ਕਰ ਰਹੀਆਂ ਹਨ, ਸਰਕਾਰ ਪੈਸਾ ਵੀ ਖਰਚ ਰਹੀ ਹੈ, ਪਰ ਉਨ੍ਹਾਂ ਨੂੰ ਢੁਕਵੀਂ ਟ੍ਰੇਨਿੰਗ ਦੇਣ ਦੀ ਗੁੰਜਾਇਸ਼ ਹੈ। ਇਸ ਲਈ ਪੁਲਿਸ ਅਤੇ ਡਿਫੈਂਸ ਯੂਨੀਵਰਸਿਟੀ ਖੋਲਣਾ ਜ਼ਰੂਰੀ ਹੋ ਗਿਆ ਹੈ। ਇਹ ਗੱਲ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ ਨੇ ਸੀ. ਆਈ. ਆਈ. ਵਿੱਚ ਆਖੀ। ਉਹ ਸੀ. ਆਈ. ਆਈ ਵਿੱਚ ਤਿੰਨ ਦਿਵਸੀ ਸਕਿਓਰ ਨਾਰਥ ਐਗਜ਼ੀਬਿਸ਼ਨ ਦਾ ਉਦਘਾਟਨ ਕਰਨ ਆਏ ਸਨ।
ਸ੍ਰੀ ਪਾਟਿਲ ਨੇ ਕਿਹਾ ਕਿ ਸੀ. ਆਈ. ਆਈ ਵਲੋਂ ਆਯੋਜਿਤ ਸਕਿਓਰ ਨਾਰਥ ਇਕ ਚੰਗਾ ਉਪਰਾਲਾ ਹੈ। ਇਸ ਵਿੱਚ ਸਕਿਉਰਿਟੀ ਇੰਪਰੂਵਮੈਂਟ ਬਾਰੇ ਚੰਗੀ ਜਾਣਕਾਰੀ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੈਸੇ ਦੀ ਕਮੀ ਨਹੀਂ ਹੈ, ਪਰ ਟ੍ਰੇਨਿਗ ਦੀ ਕਮੀ ਨਾਲ ਸਾਡਾ ਦੇਸ਼ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਗ੍ਰਹਿ ਮੰਤਰੀ ਸਨ ਤਦ ਉਨ੍ਰਾਂ ਨੇ ਪੁਲਿਸ ਅਤੇ ਡਿਫੈਂਸ ਯੂਨੀਵਰਸਿਟੀ ਬਣਾਉਣ ਦੀ ਗੱਲ ਕਹੀ ਸੀ, ਜਿਸ ਉਤੇ ਕਈ ਸੂਬਿਆਂ ….ਦੀ ਸਿਧਾਂਤਿਕ ਸਹਿਮਤੀ ਬਣ ਗਈ ਹੈ। ਪਰ ਸਹੀ ਅਰਥਾਂ ਵਿੱਚ ਇਹ ਭਵਿੱਖ ਦੀ ਜ਼ਰੂਰਤ ਹੈ।
ਇਸ ਮੌਕੇ ‘ਤੇ ਵੈਸਟਰਨ ਕਮਾਂਡ ਜੀ. ਓ. ਸੀ. ਇਨ ਸੀ. ਸੰਜੀਵ ਚਚਰਾ, ਸੀ. ਆਈ. ਆਈ. ਦੇ ਰੀਜਨਲ ਡਾਇਰੈਕਟਰ ਪਿੰਦਰਪਾਲ ਸਿੰਘ ਅਤੇ ਸੀ. ਆਈ. ਆਈ. ਦੇ ਸਾਬਕਾ ਚੇਅਰਮੈਨ ਆਰ. ਐਮ. ਖੰਨਾ, ਚੰਡੀਗੜ੍ਹ ਕਾਊਂਸਲ ਐਂਡ ਡਿਲੀਵਰੀ ਮੈਨੇਜਰ, ਇਨਫੋਸਿਸ ਦੇ ਚੇਅਰਮੈਨ ਸਮੀਰ ਗੋਇਲ ਮੌਜੂਦ ਸਨ।
ਇਸ ਮੌਕੇ ਵੈਸਟਰਨ ਕਮਾਂਡ ਦੇ ਜੀ. ਓ. ਸੀ ਇਨ ਲੈ. ਜਨਰਲ ਸੰਜੀਵ ਚਚਰਾ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਚੁਣੌਤੀਆਂ ਬਹੁਤ ਸਾਰੀਆਂ ਹਨ। ਹੁਣ ਮੁਲਕਾਂ ਵਿਚਾਲੇ ਲੜਾਈ ਸਿਰਫ਼ ਸਰਹੱਦਾਂ ਤੱਕ ਹੀ ਸੀਮਤ ਨਹੀਂ ਰਹਿ ਗਈਆਂ, ਇਹ ਸਾਈਬਰ ਵਾਰ, ਨਿਊਕਲੀਅਰ ਵਾਰ ਅਤੇ ਸਪੇਸ ਵਾਰ ਵਿੱਚ ਤਬਦੀਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਡਿਫੈਂਸ ਟੈਕਨਾਲੌਜੀ ਨੂੰ ਵਧਾਉਣਾ ਅਹਿਮ ਹੈ, ਪਰ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਹੈ ਕਿ ਅਸੀਂ ਆਮ ਆਦਮੀ ਨੂੰ ਵੀ ਜਾਗਰੂਕ ਕਰੀਏ। ਉਨ੍ਹਾਂ ਕਿਹਾ ਕਿ ਜਿਥੇ ਭਵਿੱਖ ਦੀ ਲੜਾਈ ਤਕਨੀਕ ਉਤੇ ਆਧਾਰਤ ਹੋਵੇਗੀ, ਇਸ ਲਈ ਸਾਨੂੰ ਹੁਣ ਤੋਂ ਹੀ ਤਿਆਰੀਆਂ ਕਰਨੀਆਂ ਹੋਣਗੀਆਂ।
ਸੀ. ਆਈ. ਆਈ. ਦੇ ਰੀਜਨਲ ਡਾਇਰੈਕਟਰ ਪਿੰਦਰਪਾਲ ਸਿੰਘ ਨੇ ਕਿਹਾ ਕਿ ਸਕਿਓਰ ਨਾਰਥ ਵਿੱਚ ਦੇਸ਼ ਅਤੇ ਉਦਯੋਗ ਲਈ ਬਹੁਤ ਕੁਝ ਮਿਲੇਗਾ। ਉਨ੍ਹਾਂ ਕਿਹਾ ਕਿ ਸੀ. ਆਈ. ਆਈ. ਵਲੋਂ ਇਸ ਤਰ੍ਹਾਂ ਦੀ ਇਹ ਦੂਸਰੀ ਐਗਜ਼ੀਬਿਸ਼ਨ ਹੈ।
ਇਸ ਤੋਂ ਪਹਿਲਾਂ ਇੰਟਰਨਲ ਸਕਿਉਰਿਟੀ ਉਤੇ ਆਧਾਰਤ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਵਿੱਚ ਡੀ. ਆਈ. ਜੀ. ਆਲੋਕ ਕੁਮਾਰ ਨੇ ਕਿਹਾ ਕਿ ਇੰਟਰਨਲ ਸਕਿਉਰਿਟੀ ਰਾਹੀਂ ਹੁਣ ਆਮ ਜਨਤਾ ਨੂੰ ਅੱਗੇ ਆਉਣਾ ਹੋਵੇਗਾ।
ਇਸ ਤੋਂ ਬਾਅਦ ਗਵਰਨਰ ਸ਼ਿਵਰਾਜ ਪਾਟਿਲ ਨੇ ਸਕਿਓਰ ਨਾਰਥ ਐਗਜ਼ੀਬਿਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਐਗਜ਼ੀਬਿਸ਼ਨ ਵਿੱਚ ਸੀ. ਸੀ. ਟੀ. ਵੀ. ਦੇ ਨਵੇਂ ਅਤੇ ਆਧੁਨਿਕ ਕੈਮਰੇ ਬਾਰੇ ਦੇਖਿਆ। ਐਗਜ਼ੀਬਿਸ਼ਨ ਵਿੱਚ ਲਗਾਏ ਗਏ ਸਾਰੇ ਸਟਾਲ ਵਿੱਚ ਉਨ੍ਹਾਂ ਨੂੰ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨਾਲ ਜੀ. ਓ. ਸੀ. ਇਕ ਸੀ ਸੰਜੀਵ ਚਚਰਾ ਵੀ ਸਨ। ਐਗਜ਼ੀਬਿਸ਼ਨ ਵਿੱਚ ਚੰਡੀਗੜ੍ਹ ਪੁਲਿਸ ਵਲੋਂ ਲਗਾਏ ਗਏ ਸੁਰੱਖਿਆ ਉਪਕਰਨਾਂ ਅਤੇ ਵਾਹਨਾਂ ਦਾ ਵੀ ਉਨ੍ਹਾਂ ਨੇ ਜਾਇਜ਼ਾ ਲਿਆ।