ਪੁਲਿਸ ਨੂੰ ਅੰਕੁਰ ਸ਼ਰਮਾ ਮਿਲਿਆ

ਆਕਲੈਂਡ, 19 ਜੁਲਾਈ – ਮੈਨੁਕਾਊ ਪੁਲਿਸ ਨੇ ਈ-ਮੇਲ ਰਾਹੀ ਦੱਸਿਆ ਕਿ ਸਥਾਨਕ ਪੁਲਿਸ ਨੂੰ 23 ਸਾਲਾ ਪੰਜਾਬੀ ਮੁੰਡਾ ਅੰਕੁਰ ਸ਼ਰਮਾ ਜੋ 9 ਜੂਨ ਤੋਂ ਲਾਪਤਾ ਸੀ ਪਾਪਾਕੁਰਾ ਦੇ ਇਕ ਘਰ ‘ਚੋਂ ਮਿਲ ਗਿਆ ਹੈ। ਪੁਲਿਸ ਨੂੰ ਉਸ ਦੀ ਲਗਭਗ ਪਿਛਲੇ 6 ਹਫਤਿਆਂ ਤੋਂ ਭਾਲ ਸੀ। ਪੁਲਿਸ ਦਾ ਕਹਿਣਾ ਹੈ ਅੰਕੁਰ ਨੇ ਆਪਣੇ ਘਰ ਵਾਲਿਆ ਨਾਲ ਗੱਲ ਵੀ ਕੀਤੀ ਹੈ। ਕਿ ਮੈਨੁਕਾਊ ਕਾਊਂਟੀ ਪੁਲਿਸ ਨੇ ਮੀਡੀਆ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਅੰਕੁਰ ਸ਼ਰਮਾ ਬਾਰੇ ਜਾਣੀ ਸਾਂਝੀ ਕਰਨ ਵਿੱਚ ਮਦਦ ਕੀਤੀ।