ਪੈਰਾ-ਸਾਈਕਲਿੰਗ ਟਰੈਕ ਵਰਲਡ ਚੈਂਪੀਅਨਸ਼ਿਪ ‘ਚ ਕੀਵੀ ਫੋਏ ਤੇ ਕਾਪੇਨ ਦੀ ਜੋੜੀ ਨੇ ਸੋਨੇ ਦਾ ਤਗਮਾ ਜਿੱਤਿਆ

ਨੀਦਰਲੈਂਡ – ਇੱਥੇ ਹੋਈ ਪੈਰਾ-ਸਾਈਕਲਿੰਗ ਟ੍ਰੈਕ ਵਰਲਡ ਚੈਂਪੀਅਨਸ਼ਿਪ ਵਿੱਚ ਕੀਵੀ ਮਹਿਲਾ ਸਾਈਕਲਿਸਟ ਐਮਾ ਫੋਏ, ਹੈਨਾਹ ਵੈਂਨ ਕਾਪੇਨ ਨੇ ਸੋਨੇ ਦਾ ਤਗਮਾ ਜਿੱਤਿਆ। ਕਾਪੇਨ ਅਤੇ ਫੋਏ ਨੇ ਐਪੀਲਡੋਰਨ ਵਿਖੇ 3 ਕਿੱਲੋ ਮੀਟਰ ਵਿਅਕਤੀਗਤ ਵਿੱਚ ਤਗਮਾ ਜਿੱਤਿਆ।
ਪੈਰਾ-ਸਾਈਕਲਿਸਟ ਐਮਾ ਫੋਏ ਦਾ ਇਹ ਚੌਥਾ ਸੋਨੇ ਦਾ ਤਗਮਾ ਹੈ ਅਤੇ 2016 ਦੀ ਰਿਓ ਪੈਰਾਲੰਪਿਕਸ ਦੀ ਚਾਂਦੀ ਦਾ ਤਗਮਾ ਜੇਤੂ ਹੈ, ਪਰ ਵੈਂਨ ਕਾਪੇਨ ਲਈ ਇਹ ਪਹਿਲਾ ਤਗਮਾ ਹੈ। ਕੀਵੀ ਚੈਂਪੀਅਨ ਕੁਆਲੀਫ਼ਾਇੰਗ ਵਿੱਚ ਚਾਂਦੀ ਦਾ ਤਗਮਾ ਜੇਤੂ ਬੈਲਜੀਅਮ ਤੋਂ ਚਾਰ ਸੈਕੰਡ ਅੱਗੇ ਸਨ ਅਤੇ ਬ੍ਰਿਟਿਸ਼ ਜੋੜੀ ਤੀਸਰੇ ਸਥਾਨ ਉੱਤੇ ਸੀ। ਇਹ ਜੋੜੀ ਹੁਣ ਅਗਲੇ ਸਾਲ ਜਾਪਾਨ ਵਿਖੇ ਟੋਕਿਓ ਪੈਰਾਲੰਪਿਕਸ ਉੱਤੇ ਨਜ਼ਰ ਲਾਈ ਬੈਠੀ ਹੈ।