ਪੋਪ ਵਲੋਂ ਅਸਤੀਫ਼

ਕਾਸਟਲ ਗੰਡੋਲਫੋ (ਇਟਲੀ) – 28 ਫਰਵਰੀ ਨੂੰ 85 ਸਾਲਾ ਪੋਪ ਬੈਨੇਡਿਕਟ 16ਵੇਂ ਨੇ ਆਪਣੀ ਰਿਹਾਇਸ਼ ਤੋਂ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਰਾਤ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣੇ ਆਖਰੀ ਸੁਨੇਹੇ ਵਿੱਚ ਕਿਹਾ ਕਿ ਉਹ ਜ਼ਿੰਦਗੀ ਦਾ ਆਖਰੀ ਪੜਾਅ ਇਕ ਸਾਧਾਰਨ ਸ਼ਰਧਾਲੂ ਵਜੋਂ ਸ਼ੁਰੂ ਕਰਨ ਜਾ ਰਹੇ ਹਨ। ਪੋਪ ਬੈਨੇਡਿਕਟ 16ਵੇਂ ਪਿਛਲੇ 600 ਸਾਲਾਂ ਦੇ ਇਤਿਹਾਸ ਵਿੱਚ ਅਸਤੀਫ਼ਾ ਦੇਣ ਵਾਲੇ ਪਹਿਲੇ ਪੋਪ ਹਨ। ਉਹ ਇੱਥੇ ਕੁਝ ਮਹੀਨੇ ਠਹਿਰਨਗੇ। ਇਸੇ ਮਾਰਚ ਮਹੀਨੇ ਵਿੱਚ ਨਵੇਂ ਪੋਪ ਦੀ ਚੋਣ ਕੀਤੀ ਜਾਵੇਗੀ। ਦੁਨੀਆ ਦੇ 1.2 ਅਰਬ ਕੈਥੋਲਿਕ ਈਸਾਈਆਂ ਦੇ ਧਰਮ ਮੁੱਖੀ ਦਾ ਆਖਰੀ ਦਿਨ ਇਤਿਹਾਸਕ ਰਿਹਾ ਕਿਉਂਕਿ ਦੋ ਹਜ਼ਾਰ ਸਾਲ ਤੋਂ ਚੱਲੇ ਆ ਰਹੇ ਇਨ ਮੁੱਖ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਉਹ ਦੂਜੇ ਧਾਰਮਿਕ ਆਗੂ ਹਨ।