ਪ੍ਰਧਾਨ ਮੰਤਰੀ ਅਰਡਨ ਬੱਚੇ ਨੂੰ ਜਨਮ ਦੇਣ ਲਈ ਆਕਲੈਂਡ ਸਿਟੀ ਹਸਪਤਾਲ ਦਾਖਲ

ਆਕਲੈਂਡ, 21 ਜੂਨ – ਜੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਅਤੇ ਕਲਾਰਕ ਗੇਫੋਰਡ ਦੇ ਬੱਚੇ ਦਾ ਅੱਜ ਜਨਮ ਹੋਇਆ ਹੈ ਤਾਂ ਇਹ ਰੋਇਲਜ਼, ਫਿਲਾਸਫ਼ਰਸ, ਹਿਊਮਨ ਰਾਈਟਸ ਐਕਟੀਵਿਸਟ (ਮਨੁੱਖੀ ਅਧਿਕਾਰਾਂ ਦੇ ਕਾਰਕੁੰਨ) ਅਤੇ ਮਿਊਜ਼ੀਸ਼ਨਸ (ਸੰਗੀਤਕਾਰਾਂ) ਨਾਲ ਜਨਮ ਦਿਨ ਸਾਂਝਾ ਕਰੇਗਾ।
੩੭ ਸਾਲ ਦੀ ਪ੍ਰਧਾਨ ਮੰਤਰੀ ਅਰਡਨ ਨੂੰ ਆਕਲੈਂਡ ਸਿਟੀ ਹੋਸਪੀਟਲ ਵਿਖੇ ਸਵੇਰੇ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਲੇਬਰ ਪੇਨ ਸ਼ੁਰੂ ਹੋਣ ਵੇਲੇ ਦਖ਼ਲ ਕਰਵਾਇਆ ਗਿਆ ਹੈ। ਇਹ ਉਨ੍ਹਾਂ ਦਾ ਪਹਿਲਾ ਬੱਚਾ ਹੋਵੇਗਾ।
ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਅਰਡਨ ਆਪਣੇ 40 ਸਾਲ ਪਤੀ ਗੇਫੋਰਡ ਨਾਲ ਬੱਚੇ ਨੂੰ ਜਨਮ ਦੇਣ ਲਈ ਸਵੇਰੇ 5.50 ਵੱਜੇ ਆਕਲੈਂਡ ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚੀ।
ਇਸ ਦਿਨ 36 ਸਾਲ ਪਹਿਲਾਂ ਡਾਇਨਾ, ਵੇਲਜ਼ ਦੀ ਰਾਜਕੁਮਾਰੀ ਨੇ ਲੰਡਨ ਦੇ ਸੇਂਟ ਮੈਰੀ ਦੇ ਹਸਪਤਾਲ ਵਿੱਚ ਆਪਣੇ ਪਹਿਲੇ ਬੱਚੇ ਪ੍ਰਿੰਸ ਵਿਲੀਅਮ ਨੂੰ ਜਨਮ ਦਿੱਤਾ ਸੀ।
ਇੱਕ ਸਾਲ ਬਾਅਦ, 1983 ਵਿੱਚ, ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਵ੍ਹਿਸਲੇਬਲੋਵਰ ਐਡਵਰਡ ਸਨੋਡੇਨ ਦਾ ਜਨਮ ਹੋਇਆ ਸੀ।
ਪ੍ਰਧਾਨ ਮੰਤਰੀ ਅਰਡਨ ਦਾ ਹੋਣ ਵਾਲਾ ਬੱਚਾ 21 ਜੂਨ ਦੀ ਮਿਤੀ ਨੂੰ ਸਾਂਝਾ ਕਰਦੇ ਹੋਏ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਯੋਕੋ ਵਿਡੋਡੋ, ਅਮਰੀਕਾ ਦੇ ਸੰਗੀਤਕਾਰ ਲਾਨਾ ਡੇਲ ਰੇਅ, ਫਰਾਂਸੀਸੀ ਫਿਲਾਸਫ਼ਰ (ਦਾਰਸ਼ਨਿਕ) ਜੀਨ-ਪਾਲ ਸਾਰਤਰ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ, ਜੋ ਦਫ਼ਤਰ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਸਰਕਾਰ ਦੀ ਪਹਿਲੀ ਮੁੱਖੀ ਸੀ।