ਪ੍ਰਧਾਨ ਮੰਤਰੀ ਇੰਗਲਿਸ਼ ਜਲਵਾਯੂ ਤਬਦੀਲੀ ਉੱਤੇ ਅਮਰੀਕੀ ਵਿਦੇਸ਼ ਮੰਤਰੀ ਨੂੰ ਮਜ਼ਬੂਤ ਸੁਨੇਹਾ ਦੇਣਾ ਹੋਵੇਗਾ – ਲੇਬਰ ਆਗੂ ਲਿਟਿਲ

ਵੈਲਿੰਗਟਨ, 2 ਜੂਨ – ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਐਂਡਰਿਊ ਲਿਟਿਲ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਦੇ ਫ਼ੈਸਲੇ ਦੇ ਬਾਅਦ ਹੁਣ ਜਦੋਂ ਅਮਰੀਕੀ ਵਿਦੇਸ਼ ਮੰਤਰੀ ਰੈੱਕਸ ਟਿਲੈਰਸਨ ਅਗਲੇ ਹਫ਼ਤੇ ਵੈਲਿੰਗਟਨ ਦੇ ਦੌਰੇ ‘ਤੇ ਆ ਰਹੇ ਹਨ ਤਾਂ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਨੂੰ ਨਿਊਜ਼ੀਲੈਂਡ ਵੱਲੋਂ ਸਭ ਤੋਂ ਤਾਕਤਵਰ ਸ਼ਬਦਾਂ ਵਿੱਚ ਚਿੰਤਾਵਾਂ ਦਾ ਜ਼ਿਕਰ ਕਰਨਾ ਚਾਹੀਦਾ ਹੈ।
ਇਹ ਫ਼ੈਸਲਾ ਗਲੋਬਲ ਵਾਰਮਿੰਗ ਨੂੰ ਵਾਪਸ ਮੋੜਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਲਈ ਵੱਡਾ ਝਟਕਾ ਹੈ। ਸਾਲਾਂ ਦੀ ਗੱਲਬਾਤ ਤੋਂ ਬਾਅਦ ਜਲਵਾਯੂ ਤਬਦੀਲੀ ਦੇ ਪੂਰੇ ਮੁੱਦੇ ਉੱਤੇ ਪੈਰਿਸ ਸਮਝੌਤੇ ਉੱਪਰ 195 ਦੇਸ਼ਾਂ ਦੇ ਹਸਤਾਖ਼ਰ ਕਰਨ ਦੇ ਨਾਲ ਵਧੇਰੇ ਉਮੀਦਪੂਰਣ ਕਦਮ ਸੀ।
ਉਨ੍ਹਾਂ ਕਿਹਾ ਕਿ ਬਿੱਲ ਇੰਗਲਿਸ਼ ਨੂੰ ਅਗਲੇ ਹਫ਼ਤੇ ਹੁਣ ਇੱਕ ਮਜ਼ਬੂਤ ਸਟੈਂਡ ਲੈਣਾ ਚਾਹੀਦਾ ਹੈ ਤਾਂ ਜੋ ਰੈੱਕਸ ਟਿਲੈਰਸਨ ਨੂੰ ਅਮਰੀਕਾ ਦੇ ਸਮਝੌਤੇ ਤੋਂ ਪਿੱਛੇ ਹਟਣ ਨਾਲ ਅੰਤਰਰਾਸ਼ਟਰੀ ਮੁਹਿੰਮ ਲਈ ਕੀ ਨੁਕਸਾਨ ਹੋਇਆ ਹੈ।
ਅਸੀਂ ਹੁਣ ਅਮਰੀਕਾ ਨੂੰ ਪੈਰਿਸ ਸਮਝੌਤੇ ਦੇ ਹੇਠਾਂ ਨਹੀਂ ਸੁੱਟ ਸਕਦੇ, ਸ਼੍ਰੀ ਟਿਲੈਰਸਨ ਨੂੰ ਯਾਦ ਦਵਾਇਆ ਜਾਣਾ ਚਾਹੀਦਾ ਹੈ ਕਿ ਦੁਨੀਆ ਕੇਵਲ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰ ਸਕਦੀ ਹੈ ਅਤੇ ਨਿਊਜ਼ੀਲੈਂਡ ਦੂਜੇ ਦੇਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, ਜਿਨ੍ਹਾਂ ਨੇ ਚੁਣੌਤੀ ਨੂੰ ਸਵੀਕਾਰ ਕੀਤਾ ਹੈ।
ਸ਼੍ਰੀ ਲਿਟਿਲ ਨੇ ਕਿਹਾ ਕਿ ਸ਼੍ਰੀ ਟਿਲੈਰਸਨ ਇੱਕ ਅਜਿਹੇ ਦੇਸ਼ ਵਿੱਚ ਆ ਰਹੇ ਹਨ ਜੋ ਸਮੁੰਦਰੀ ਪੱਧਰ ਵਿੱਚ ਵਾਧਾ, ਸੁੱਕਾ (ਡਰੋਟ), ਚਰਮ ਮੌਸਮ ਦੀਆਂ ਘਟਨਾਵਾਂ ਅਤੇ ਜਲਵਾਯੂ ਤਬਦੀਲੀ ਦੇ ਹੋਰ ਸਾਰੇ ਬਦਲਾਵਾਂ ਦੇ ਪ੍ਰਭਾਵ ਹੇਠ ਹੈ। ਵਾਤਾਵਰਣ ਲਈ ਸੰਸਦੀ ਕਮਿਸ਼ਨਰ ਪਹਿਲਾਂ ਹੀ ਕਿਹਾ ਚੁੱਕਾ ਹੈ ਕਿ 9,000 ਤੋਂ ਜ਼ਿਆਦਾ ਨਿਊਜ਼ੀਲੈਂਡ ਦੇ ਘਰ ਸਪਰਿੰਗ ਦੀਆਂ ਉੱਚ ਜਵਾਰ ਲਹਿਰਾਂ ਤੋਂ 50 ਸੈਂਟੀਮੀਟਰ ਕਰਕੇ ਘੱਟੇ ਹਨ।
ਐਂਡਰਿਊ ਲਿਟਿਲ ਕਹਿੰਦੇ ਹਨ ਕਿ ਅਸੀਂ ਆਪਣੇ ਪੈਸੀਫਿਕ ਦੇਸ਼ਾਂ ਲਈ ਜਲਵਾਯੂ ਤਬਦੀਲੀ ‘ਤੇ ਫ਼ੌਰੀ ਕਾਰਵਾਈ ਲਈ ਵੀ ਜਾਣੂ ਹਾਂ ਅਤੇ ਹੁਣ ਸਰਕਾਰ ਨੂੰ ਬਾਕੀ ਦੁਨੀਆ ਦੇ ਪਿੱਛੇ ਪੈਰਿਸ ਸਮਝੌਤੇ ਉੱਤੇ ਖੜੇ ਹੋਣਾ ਚਾਹੀਦਾ ਹੈ ਅਤੇ ਅਮਰੀਕਾ ਦੇ ਇਸ ਚਿੰਤਾਜਨਕ ਕਦਮ ਦੇ ਸਾਹਮਣੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਹੈ।