ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਮੀਗ੍ਰੇਸ਼ਨ ਮੰਤਰੀ ਗਾਲੋਵੇਅ ਨੂੰ ਅਹੁਦੇ ਤੋਂ ਹਟਾਇਆ

ਵੈਲਿੰਗਟਨ, 22 ਜੁਲਾਈ – ਨਿਊਜ਼ੀਲੈਂਡ ਦੀ ਸਿਆਸਤ ਵਿੱਚ ਉਥਲ-ਪੁਥਲ ਚੱਲ ਰਹੀ ਹੈ, ਚੋਣਾਂ ਤੋਂ ਪਹਿਲਾਂ ਸੱਤਾਧਾਰੀ ਤੇ ਵਿਰੋਧੀ ਪਾਰਟੀ ਵਿੱਚੋਂ ਮੰਤਰੀ ਤੇ ਸਾਂਸਦ ਮੈਂਬਰਾਂ ਦੀ ਕਿਸੇ ਨਾ ਕਿਸੇ ਕਾਰਣ ਛੁੱਟੀ ਹੋ ਰਹੀ ਹੈ। ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ-ਗਾਲੋਵੇਅ ਨੂੰ ਇੱਕ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ, ਉਸ ਦੀ ਅਗਵਾਈ ਵਾਲੇ ਇੱਕ ਵਿਭਾਗ ਵਿੱਚ ਉਨ੍ਹਾਂ ਦੇ ਇੱਕ ਸਟਾਫ਼ ਮੈਂਬਰ ਨਾਲ ਅਣਉੱਚਿਤ ਸਬੰਧ ਸਨ। ਇਹ ਰਿਸ਼ਤਾ 12 ਮਹੀਨਿਆਂ ਤੱਕ ਚੱਲਿਆ ਅਤੇ ਲੀਸ-ਗਾਲੋਵੇਅ ਦਾ ਸਿਆਸੀ ਜੀਵਨ ਦਾਅ ਉੱਤੇ ਲੱਗ ਗਿਆ ਤੇ ਹੁਣ ਉਹ ਸਤੰਬਰ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਨਹੀਂ ਲੜੇਗਾ।
41 ਸਾਲ ਲੀਸ-ਗਾਲੋਵੇਅ ਵਿਆਹਿਆ ਹੋਇਆ ਹੈ ਤੇ ਉਸ ਦੇ ਤਿੰਨ ਬੱਚੇ ਹਨ। ਉਸ ਨੇ ਕਿਹਾ ਕਿ ਉਸ ਨੇ ਅਹੁਦੇ ‘ਤੇ ਪੂਰੀ ਤਰ੍ਹਾਂ ਅਣਉੱਚਿਤ ਕੰਮ ਕੀਤਾ ਹੈ ਅਤੇ ਮੰਤਰੀ ਵਜੋਂ ਜਾਰੀ ਨਹੀਂ ਰਹਿ ਸਕਦੇ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਮੰਤਰੀ ਉੱਤੋਂ ਵਿਸ਼ਵਾਸ ਟੁੱਟ ਗਿਆ ਹੈ ਕਿ ਉਸ ਨੇ ਗ਼ੈਰ ਅਣਉੱਚਿਤ ਢੰਗ ਨਾਲ ਅਹੁਦੇ ਦੀ ਵਰਤੋਂ ਕੀਤੀ ਹੈ। ਉਸ ਨੇ ਮੰਤਰੀ ਦੇ ਅਹੁਦੇ ਦਾ ਉਸ ਤਰ੍ਹਾਂ ਪਾਲਣ ਨਹੀਂ ਕੀਤਾ, ਜਿਸ ਦੀ ਉਨ੍ਹਾਂ ਨੂੰ ਆਸ ਸੀ। ਇਮੀਗ੍ਰੇਸ਼ਨ ਮੰਤਰੀ ਲੀਸ-ਗਾਲੋਵੇਅ ਦਾ ਟਵਿਟਰ ਤੇ ਫੇਸ ਬੁੱਕ ਅਕਾਊਂਟ ਹਟਾ ਦਿੱਤਾ ਗਿਆ ਹੈ, ਉਸ ਦੀ ਮੰਤਰੀ ਵਾਲੀ ਪ੍ਰੋਫਾਈਲ ਵੀ ਹਟਾ ਦਿੱਤੀ ਗਈ ਹੈ।