ਪ੍ਰਧਾਨ ਮੰਤਰੀ ਜੌਹਨ ਕੀ ਤੇ ਸਾਂਸਦ ਸ. ਬਖਸ਼ੀ ਵਲੋਂ ਪਾਪਾਟੋਏਟੋਏ ਹਾਈ ਸਕੂਲ ਦਾ ਦੌਰਾ

ਆਕਲੈਂਡ – 22 ਮਈ ਦੀ ਸਵੇਰੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ ਅਤੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵਲੋਂ ਪਾਪਾਟੋਏਟੋਏ ਹਾਈ ਸਕੂਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਪੀ. ਆਰ. ਗਲ, ਦੇ ਨਾਲ ਚੇਅਰਪਰਸਨ ਬੋਰਡ ਆਫ਼ ਟ੍ਰਸਟੀ ਸ੍ਰੀ ਬੇਨ ਟੂਆਫਾਊ, ਹੈਡ ਬੁਆਏ ਜਾਰਵਿ ਨਾਇਲਸਨ ਅਤੇ ਹੈਡ ਗਰਲ ਜੋਈਤਾ ਭਕਤਾ ਦੇ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ‘ਪ੍ਰਧਾਨ ਮੰਤਰੀ ਸਾਇੰਸ ਟੀਚਰ ਇਨਾਮ੨੦੧੨’ ਦੇ ਜੇਤੂ ਰਹੇ ਰਸਾਇਣ ਵਿਭਾਗ ਦੇ ਮੁਖੀ ਸ੍ਰੀ ਪੀਟਰ ਸਟੀਵਾਰਟ ਨੂੰ ਇਸ ਇਨਾਮ ਲਈ ਵਧਾਈ ਵੀ ਦਿੱਤੀ।