ਪ੍ਰਧਾਨ ਮੰਤਰੀ ਵੱਲੋਂ ਮੈਰੀਕਾਮ ਨੂੰ ਵਧਾਈ

ਨਵੀਂ ਦਿੱਲੀ, ੯ ਅਗਸਤ (ਏਜੰਸੀ) – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੰਡਨ ਉਲੰਪਿਕ ਵਿੱਚ ਮਹਿਲਾ ਬਾਕਸਿੰਗ ਦਾ ਕਾਂਸੇ ਦਾ ਤਮਗਾ ਜਿੱਤਣ ਉਤੇ ਮੈਰੀਕਾਮ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਰੀਕਾਮ ਦੀ ਇਸ ਪ੍ਰਾਪਤੀ ਲਈ ਉਹ ਸਾਰੇ ਦੇਸ਼ਵਾਸੀਆਂ ਵਾਂਗ ਮੈਰੀਕਾਮ ਨੂੰ ਵਧਾਈ ਦਿੰਦੇ ਹਨ। ਮੇਰੀਕਾਮ ਨੇ ਉਚ ਅਨੁਸ਼ਾਸਨ ਤੇ ਪੱਕਾ ਇਰਾਦਾ ਵਿਖਾਇਆ, ਜਿਸ ਉਪਰ ਭਾਰਤ ਮਾਣ ਮਹਿਸੂਸ ਕਰਦਾ ਹੈ।