ਪ੍ਰਭਦੀਪ ਕੌਰ ਪਹਿਲੀ ਗੁਰਸਿੱਖ ਮਹਿਲਾ ਅਸਿਸਟੈਂਟ ਕਮਾਂਡੈਂਟ

ਲੁਧਿਆਣਾ – ਇੰਡੀਅਨ ਕੋਸਟਗਾਰਡ ਸਰਵਿਸਿਜ਼ ਵਿੱਚ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਦੀ ਰਹਿਣ ਵਾਲੀ ਪ੍ਰਭਦੀਪ ਕੌਰ ਬੱਤਰਾ ਨੇ ਅਸਿਸਟੈਂਟ ਕਮਾਂਡੈਂਟ ਗਜ਼ਟਿਡ ਕਲਾਸ ਵਨ ਅਫਸਰ ਦਾ ਅਹੁਦਾ ਹਾਸਲ ਕਰ ਲਿਆ ਹੈ। ਪ੍ਰਭਦੀਪ ਕੌਰ ਇਹ ਅਹੁਦਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਗੁਰਸਿੱਖ ਪਾਇਲਟ ਬਣਨ ਗਈ ਹੈ ਜੋ ਸੂਬੇ ਲਈ ਮਾਣ ਵਾਲੀ ਗੱਲ ਹੈ। ਪ੍ਰਭਦੀਪ ਕੌਰ ਦੇ ਪਿਤਾ ਸ. ਗੁਰਦੀਪ ਸਿੰਘ ਬੱਤਰਾ ਅਤੇ ਮਾਤਾ ਜਪਿੰਦਰ ਕੌਰ ਬੱਤਰਾ ਆਪਣੀ ਧੀ ਦੇ ਅਸਿਸਟੈਂਟ ਕਮਾਂਡੈਂਟ ਗਜ਼ਟਿਡ ਕਲਾਸ ਵਨ ਅਫਸਰ ਬਣਨ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਪ੍ਰਭਦੀਪ ਕੌਰ ਦਾ ਜਨਮ 22 ਜੂਨ 1987 ਨੂੰ ਲੁਧਿਆਣਾ ਵਿਖੇ ਹੀ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਪ੍ਰਭਦੀਪ ਸ਼ੁਰੂ ਤੋਂ ਹੀ ਬੁਲੰਦ ਹੋਸਲੇ ਵਾਲੀ ਰਹੀ ਹੈ।