ਪ੍ਰਾਪਰਟੀ ਕਾਰੋਬਾਰੀ ਸ. ਹਰਸਿਮਰਨ ਸਿੰਘ ਨੇ ‘ਹਰਕੋਰਟ ਪਾਪਾਟੋਏਟੋਏ’ ਦਾ ਦਫ਼ਤਰ ਖੋਲ੍ਹਿਆ

ਪਾਪਾਟੋਏਟੋਏ – ਰੀਅਲ ਸਟੇਟ ਦਾ ਕਾਰੋਬਾਰ ਕਰਨ ਵਾਲੇ ਸ. ਹਰਸਿਮਰਨ ਸਿੰਘ ਨੇ 38 ਈਸਟ ਤਮਾਕੀ ਰੋਡ ਪਾਪਾਟੋਏਟੋਏ ਵਿਖੇ ‘ਹਰਕੋਰਟ ਪਾਪਾਟੋਏਟੋਏ’ ਦਾ ਦਫ਼ਤਰ ਖੋਲ੍ਹਿਆ ਹੈ, ਜਿਸ ਦਾ ਅਧਿਕਾਰਕ ਉਦਘਾਟਨ 3 ਦਸੰਬਰ ਦਿਨ ਸੋਮਵਾਰ ਦੀ ਸ਼ਾਮੀ ਨੂੰ ਕੀਤਾ ਗਿਆ। ਹਰਕੋਰਟ ਦੇ ਸੀ.ਈ.ਓ (CEO) ਸ੍ਰੀ ਕ੍ਰਿਸ ਕਨੇਡੀ ਨੇ ‘ਹਰਕੋਰਟ ਪਾਪਾਟੋਏਟੋਏ’ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਜਿੱਥੇ ਸ. ਹਰਸਿਮਰਨ ਸਿੰਘ ਦੀ ਟੀਮ ਅਤੇ ਸਟਾਫ਼ ਮੌਜੂਦ ਸੀ ਉੱਥੇ ਹੀ ਹਰਕੋਰਟ ਨਾਲ ਸੰਬੰਧਿਤ ਹੋਰ ਰੀਅਲ ਸਟੇਟ ਕਾਰੋਬਾਰੀ ਤੇ ਪਤਵੰਤੇ ਸਜਣ ਹਾਜ਼ਰ ਸਨ। ਸ. ਹਰਸਿਮਰਨ ਸਿੰਘ ਨੇ ‘ਕੂਕ ਪੰਜਾਬੀ ਸਮਾਚਾਰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇਹ ਦਫ਼ਤਰ ਸਾਊਥ ਤੇ ਈਸਟ ਆਕਲੈਂਡ ਨੂੰ ਕਰਵ ਕਰੇਗਾ , ਉਨ੍ਹਾਂ ਇਹ ਵੀ ਕਿਹਾ ਕਿ ਵੈਸੇ ਅਸੀਂ ਸਾਰਾ ਆਕਲੈਂਡ ਵੀ ਕਰਵ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਟੀਮ ਵਿੱਚ ਲਗਭਗ 15 ਮੈਂਬਰ ਹਨ, ਜੋ ਮਾਹਿਰ ਤੇ ਤਜਰਬੇਕਾਰ ਹਨ ਅਤੇ ਗ੍ਰਾਹਕਾਂ ਨੂੰ ਪ੍ਰਾਪਰਟੀ ਸੇਲ ਤੇ ਰੈਂਟ ਉੱਤੇ ਦੇਣ ਬਾਰੇ ਯੋਗ ਜਾਣਕਾਰੀ ਤੇ ਸਲਾਹ-ਮਸ਼ਵਰਾ ਦੇਏਗੀ। ਤੁਸੀਂ ਕਿਸੇ ਵੀ ਸਮੇਂ ਸਾਡੇ ਨਾਲ ਸਵਾਲ ਜਵਾਬ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਜਿੱਥੇ ਇਸ ਦਫ਼ਤਰ ਰਾਹੀ ਸਾਰੀ ਪ੍ਰਾਪਰਟੀ ਸਰਵਿਸਿਜ਼ ਜਿਵੇਂ ਪ੍ਰਾਪਰਟੀ ਮੈਨੇਜਮੈਂਟ, ਵੇਚਣ, ਖ਼ਰੀਦਣ ਤੇ ਹੋਰ ਜਾਣਕਾਰੀ ਦਿੱਤੀ ਜਾਏਗੀ ਉੱਥੇ ਹੀ ਜੇ ਕੋਈ ਇਸ ਕਾਰੋਬਾਰ ਦਾ ਹਿੱਸਾ ਬਣਨ ਦਾ ਚਾਹਵਾਨ ਹੈ ਤਾਂ ਉਸ ਨੂੰ ਹਰਕੋਰਟ ਵੱਲੋਂ ਸਕਾਲਰਸ਼ਿਪ ਪ੍ਰੋਗਰਾਮ ਕਰਵਾਇਆ ਜਾਏਗਾ ਤੇ ਉਹ ਆਪਣਾ ਕਾਰੋਬਾਰ ਕਰ ਸਕਦਾ ਹੈ। ਸ. ਹਰਸਿਮਰਨ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਫ਼ਿਸ ਦੇ ਨੰਬਰ 09 941 3870 ਜਾਂ ਉਨ੍ਹਾਂ ਦੇ ਮੋਬਾਈਲ ਨੰਬਰ 021 305 351 ਉੱਤੇ ਸੰਪਰਕ ਕਰ ਸਕਦੇ ਹਨ, ਉਨ੍ਹਾਂ ਕਿਹਾ ਕਿ ਉਹ ਆਪ ਇਸ ਵਿੱਚ ਤੁਹਾਡੀ ਪੂਰੀ ਮਦਦ ਕਰਨਗੇ।