ਪ੍ਰਿਅੰਕਾ ਚੋਪੜਾ ਨੂੰ 2017 ਦੀ ‘ਸੈਕਸੀਐੱਸਟ ਏਸ਼ੀਆ ਵੁਮੈਨ’ ਦਾ ਐਵਾਰਡ

ਲੰਡਨ – ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਦੇਸ਼-ਵਿਦੇਸ਼ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਤਾਂ ਵਿਖਾਇਆ ਹੀ ਹੈ ਪਰ ਖ਼ੂਬਸੂਰਤੀ ਅਤੇ ਅਦਾਵਾਂ ਵਿੱਚ ਵੀ ਉਹ ਪਿੱਛੇ ਨਹੀਂ ਹਨ ਅਤੇ ਇਸ ਦਾ ਪ੍ਰਮਾਣ ਇਹ ਮਿਲਿਆ ਹੈ ਕਿ ਉਨ੍ਹਾਂ ਨੂੰ ਸਾਲ 2017 ਦੀ ‘ਸੈਕਸੀਐੱਸਟ ਵੁਮੈਨ’ ਚੁਣਿਆ ਗਿਆ ਹੈ।
ਲੰਡਨ ਦੇ ਇੱਕ ਵੀਕਲੀ ਅਖ਼ਬਾਰ ‘ਈਸਟਰਨ ਆਈ’ ਨੇ ਆਪਣੇ ਪੋਲ ਵਿੱਚ ਪਾਇਆ ਹੈ ਕਿ ਪ੍ਰਿਅੰਕਾ ਚੋਪੜਾ ਇਸ ਸਾਲ ਦੀ 50 ‘ਸੈਕਸੀਐੱਸਟ ਏਸ਼ੀਆ ਵੁਮੈਨ’ ਦੀ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਹੈ। ਪ੍ਰਿਅੰਕਾ ਨੂੰ ੫ਵੀਂ ਵਾਰ ਏਸ਼ੀਆ ਦੀ ਸਭ ਤੋਂ ‘ਸੈਕਸੀਐੱਸਟ ਵੁਮੈਨ’ ਦਾ ਖ਼ਿਤਾਬ ਮਿਲਿਆ ਹੈ। ਪਿਛਲੇ ਸਾਲ ਵਿਵਾਦਿਤ ਫਿਲਮ ‘ਪਦਮਾਵਤੀ’ ਦੀ ਹੀਰੋਇਨ ਦੀਪਿਕਾ ਪਾਦੂਕੋਣ ਨੂੰ ਇਸ ਪੋਲ ਵਿੱਚ ਪਹਿਲਾ ਸਥਾਨ ਮਿਲਿਆ ਸੀ ਜਿਸ ਨੂੰ ਇਸ ਵਾਰ ਪ੍ਰਿਅੰਕਾ ਨੇ ਖੋਹ ਲਿਆ ਅਤੇ ਅਭਿਨੇਤਰੀ ਨੂੰ ਤੀਸਰੇ ਸਥਾਨ ਉੱਤੇ ਧੱਕ ਦਿੱਤਾ ਪਰ ਛੋਟੇ ਪਰਦੇ ਦੀ ਬੇਹੱਦ ਗਲੈਮਰਸ ਟੀ. ਵੀ. ਅਭਿਨੇਤਰੀ ਨਿਆ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਬਾਲੀਵੁੱਡ ਅਦਾਕਾਰਾ ਆਲਿਆ ਭੱਟ ਚੌਥੇ ਅਤੇ ਪਾਕਿਸਤਾਨ ਦੀ ਮਾਹਿਰ ਖਾਨ ਨੂੰ ਪੰਜਵਾਂ ਸਥਾਨ ਮਿਲਿਆ ਹੈ। ਛੋਟੇ ਪਰਦੇ ਦੀ ਅਦਾਕਾਰਾ ਦ੍ਰਿਸ਼ਟੀ ਧਾਮੀ ਛੇਵੇਂ, ਬਾਲੀਵੁੱਡ ਅਦਾਕਾਰਾ ਕਟਰੀਨਾ ਕੈਫ ਸੱਤਵੇਂ, ਬਾਲੀਵੁੱਡ ਅਦਾਕਾਰਾ ਸ਼ਰੱਧਾ ਕਪੂਰ ਅੱਠਵੇਂ, ਗੌਹਰ ਖਾਨ ਨੌਵੇਂ ਅਤੇ ਰੁਬੀਨਾ ਦਿਲੈਕ ਨੂੰ ਦਸਵਾਂ ਸਥਾਨ ਹਾਸਲ ਹੋਇਆ ਹੈ।
ਇਸ ‘ਸੈਕਸੀਐੱਸਟ ਏਸ਼ੀਆ ਵੁਮੈਨ’ ਸੂਚੀ ਵਿੱਚ ਸਭ ਤੋਂ ਘੱਟ ਉਮਰ (16 ਸਾਲ) ਦੀ ਸ਼ਿਵਾਂਗੀ ਜੋਸ਼ੀ ਹੈ, ਜੋ ‘ਜੇ ਰਿਸ਼ਤਾ ਕਿਆ ਕਹਲਾਤਾ ਹੈ’ ਤੋਂ ਫ਼ੇਮਸ ਹੋਈ ਜਦੋਂ ਕਿ 49 ਸਾਲ ਦੀ ਸ਼੍ਰੀ ਦੇਵੀ ਸਭ ਤੋਂ ਵੱਡੀ ਉਮਰ ਦੀ ਹੈ। ਉਨ੍ਹਾਂ ਨੂੰ ਇਸ ਸੂਚੀ ਵਿੱਚ ‘ਦੋ ਐਡੀਟਰ ਚੁਆਇਸ’ ਐਵਾਰਡ ਮਿਲੇ ਹਨ। ਪ੍ਰਿਅੰਕਾ ਨੇ ਪੋਲ ਵਿੱਚ ਟਾਪ ਕੀਤੇ ਜਾਣ ਨੂੰ ਲੈ ਕੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਗੱਲ ਨੂੰ ਸਿਰਫ਼ ਉਹ ਹੀ ਕਰੈਡਿਟ ਨਹੀਂ ਲੈ ਸਕਦੀ ਹੈ ਸਗੋਂ ਇਹ ਪੁੰਨ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਮਿਲਣਾ ਚਾਹੀਦਾ ਹੈ। ਫਿਰ ਵੀ ਉਹ ਬੇਹੱਦ ਖ਼ੁਸ਼ ਹਨ। ਅਮਰੀਕੀ ਟੀਵੀ ਸ਼ੋਅ ‘ਕਵਾਂਟਿਕੋ’ ਦੇ ਤਿੰਨ ਸੀਜ਼ਨ ਅਤੇ ਹਾਲੀਵੁੱਡ ਫਿਲਮ ‘ਬੇਵਾਚ’ ਵਿੱਚ ਕੰਮ ਕਰ ਚੁੱਕੀ ਪ੍ਰਿਅੰਕਾ ਸੋਸ਼ਲ ਮੀਡੀਆ ਵਿੱਚ ਵੀ ਕਾਫ਼ੀ ਐਕਟਿਵ ਹੈ ਅਤੇ ਉਨ੍ਹਾਂ ਦੇ ਇੰਸਟਾ ਉੱਤੇ ਤਾਂ 20 ਮਿਲੀਅਨ ਫਾਲੋਵਰਸ ਹਨ।