ਪ੍ਰੋ. ਔਲਖ ਨੂੰ ‘ਫੈਲੋਸ਼ਿਪ’

 

ਪਟਿਆਲਾ – ਪੰਜਾਬੀ ਦੇ ਉਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੀਵਨ ਭਰ ਲਈ ਫੈਲੋਸ਼ਿਪ ਦਿੱਤੀ ਹੈ। ਇਸ ਤਹਿਤ ਪ੍ਰੋ. ਔਲਖ ਨੂੰ ਹਰ ਮਹੀਨੇ 9 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਏਗੀ। ਇਹ ਫੈਲੋਸ਼ਿਪ ਉਨ੍ਹਾਂ ਨੂੰ ਪੰਜਾਬੀ ਨਾਟਕਾਂ ਨੂੰ ਵਿੱਦਿਅਕ ਅਦਾਰਿਆਂ ਤੇ ਆਮ ਲੋਕਾਂ ਵਿੱਚ ਪ੍ਰਚੱਲਿਤ ਕਰਨ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਲਹਿਰ ਫੈਲਾਉਣ ਕਰਕੇ ਦਿੱਤੀ ਗਈ ਹੈ।