ਪੰਜਾਬੀ ਐਕਟਰੇਸ ‘ਹੇਟ ਸਟੋਰੀ 4’ ਤੋਂ ਬਾਲੀਵੁੱਡ ਵਿੱਚ ਡੇਬਿਊ ਕਰੇਗੀ

ਬਾਲੀਵੁੱਡ ਦੀ ਹਿੱਟ ਫਰੇਂਚਾਇਜੀ ‘ਹੇਟ ਸਟੋਰੀ’ ਸ਼ੁਰੂਆਤ ਤੋਂ ਹੀ ਐਕਟਰੇਸ ਅਤੇ ਉਨ੍ਹਾਂ ਦੀ ਭੂਮਿਕਾਵਾਂ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਹੀ ਹੈ। ਹੁਣ ਡਾਇਰੈਕਟਰ ਵਿਸ਼ਾਲ ਪੰਡਿਆ ਹਿੱਟ ਫਰੇਂਚਾਇਜੀ ‘ਹੇਟ ਸਟੋਰੀ’ ਨੂੰ ਅੱਗੇ ਵਧਾਉਂਦੇ ਹੋਏ ਇਸ ਦਾ ਚੌਥਾ ਪਾਰਟ ਲੈ ਕੇ ਆ ਰਹੇ ਹਨ। ਪੰਜਾਬੀ ਅਦਾਕਾਰਾ ਇਹਾਨਾ ਢਿੱਲੋਂ ਇਸ ਇਰੋਟਿਕ ਥਰਿੱਲਰ ਫਿਲਮ ਨਾਲ ਬਾਲੀਵੁੱਡ ‘ਚ ਆਪਣਾ ਕੈਰੀਅਰ ਸ਼ੁਰੂ ਕਰੇਗੀ।
ਇਹਾਨਾ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ‘ਡੈਡੀ ਕੂਲ ਮੁੰਡੇ ਫੁਲ’ ਅਤੇ ‘ਟਾਈਗਰ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਇਹਾਨਾ ਨੇ ਇੱਕ ਬਿਆਨ ‘ਚ ਕਿਹਾ ਕਿ ਮੈਂ ‘ਹੇਟ ਸਟੋਰੀ 4’ ਦਾ ਹਿੱਸਾ ਬਣਨ ਜਾ ਰਹੀ ਹਾਂ। ਮੈਨੂੰ ਪ੍ਰੋਡਕਸ਼ਨ ਹਾਊਸ ਤੋਂ ਇੱਕ ਕਾਲ ਆਈ ਸੀ। ਮੈਨੂੰ ਪਹਿਲਾਂ ਥੋੜ੍ਹੀ ਹਿਚਕ ਸੀ, ਇਸ ਲਈ ਮੈਂ ਪਹਿਲਾਂ ਮਨ੍ਹਾ ਕਰ ਦਿੱਤਾ, ਕਿਉਂਕਿ ਮੈਂ ਬੋਲਡ ਰੋਲ ਦੇ ਨਾਲ ਬਾਲੀਵੁੱਡ ਵਿੱਚ ਕੈਰੀਅਰ ਸ਼ੁਰੂ ਨਹੀਂ ਕਰਨਾ ਚਾਹੁੰਦੀ ਸੀ। ਪਰ, ਜਦੋਂ ਟੀਮ ਦੇ ਨਾਲ ਮੇਰੀ ਦੂਜੀ ਮੀਟਿੰਗ ਹੋਈ ਤਾਂ ਮੈਂ ਪੂਰੀ ਕਹਾਣੀ ਸੁਣੀ। ਕਹਾਣੀ ਸੁਣਨ ਅਤੇ ਫਿਲਮ ‘ਚ ਆਪਣੀ ਭੂਮਿਕਾ ਜਾਣਨ ਦੇ ਬਾਅਦ ਮੈਂ ਝਟਪਟ ਹਾਂ ਕਹਿ ਦਿੱਤਾ।
ਇਹਾਨਾ ਨੇ ਅੱਗੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਸਤੰਬਰ ਵਿੱਚ ਸ਼ੁਰੂ ਹੋਣ ਵਾਲੀ ਹੈ। ਅਦਾਕਾਰਾ ਇਹਾਨਾ ਢਿੱਲੋਂ ‘ਹੇਟ ਸਟੋਰੀ 4’ ਵਰਗੀ ਕਾਮਯਾਬ ਫਰੇਂਚਾਇਜੀ ਨਾਲ ਕੈਰੀਅਰ ਸ਼ੁਰੂ ਕਰਨ ਉੱਤੇ ਕਾਫ਼ੀ ਖ਼ੁਸ਼ ਹੈ। ਦੱਸਦੇ ਚੱਲੀਏ ਕਿ ‘ਹੇਟ ਸਟੋਰੀ’ ਦੀ ਸ਼ੁਰੂਆਤ 2014 ਵਿੱਚ ਵਿਵੇਕ ਅਗਨੀਹੋਤਰੀ ਨੇ ਕੀਤੀ ਸੀ। ਇਸ ਦੇ ਬਾਅਦ ਪਾਰਟ 2 ਅਤੇ 3 ਵਿਸ਼ਾਲ ਪੰਡਿਆ ਨੇ ਡਾਇਰੈਕਟ ਕੀਤੇ, ਜੋ ਕਾਫ਼ੀ ਕਾਮਯਾਬ ਰਹੇ।
ਦੱਸ ਦਿਏ ਕਿ ‘ਹੇਟ ਸਟੋਰੀ’ ਫਰੇਂਚਾਇਜੀ ਕਹਾਣੀ ਵਿੱਚ ਸਸਪੈਂਸ ਅਤੇ ਫੀਮੇਲ ਲੀਡ ਦੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। ‘ਹੇਟ ਸਟੋਰੀ’ ਵਿੱਚ ਬੰਗਾਲੀ ਅਦਾਕਾਰਾ ਪਾਉਲੀ ਡੈਮ ਨੇ ਸਨਸਨੀਖ਼ੇਜ਼ ਢੰਗ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ, ਜਦੋਂ ਕਿ 2014 ਵਿੱਚ ‘ਹੇਟ ਸਟੋਰੀ 2’ ਵਿੱਚ ਪੰਜਾਬੀ ਤੇ ਸਾਊਥ ਦੀ ਅਦਾਕਾਰਾ ਸੁਰਵੀਨ ਚਾਵਲਾ ਨੂੰ ਰਾਤੋਂ ਰਾਤ ਬਾਲੀਵੁੱਡ ਵਿੱਚ ਵੀ ਸੁਰਖੀਆਂ ‘ਚ ਲਿਆ ਦਿੱਤਾ ਸੀ ਅਤੇ 2015 ਵਿੱਚ ‘ਹੇਟ ਸਟੋਰੀ 3’ ਵਿੱਚ ਡੇਜੀ ਸ਼ਾਹ ਅਤੇ ਜਰੀਨ ਖ਼ਾਨ ਨੇ ਬੇਹੱਦ ਬੋਲਡ ਭੂਮਿਕਾ ਨਿਭਾਈ ਸੀ। ਹੁਣ ‘ਹੇਟ ਸਟੋਰੀ 4’ ਵਿੱਚ ਪੰਜਾਬੀ ਅਦਾਕਾਰਾ ਇਹਾਨਾ ਢਿੱਲੋਂ ਸਨਸਨੀ ਫੈਲਾਉਣ ਨੂੰ ਤਿਆਰ ਹੈ।