ਪੰਜਾਬੀ ਭਾਈਚਾਰੇ ਦੇ ਅਮਰੀਕਾ ਵਿੱਚ ਪਹਿਲੇ ਅੰਤਮ ਸੰਸਕਾਰ ਲਈ ਬਣੇ ‘ਸਾਂਤ ਭਵਨ’ ਲਈ ਵਿਸ਼ੇਸ਼ ਸਮਾਗਮ 14 ਜੁਲਾਈ ਨੂੰ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆਂ ਦੀ ਸੈਂਟਰਲ ਵੈਲੀ ਫਰਿਜ਼ਨੋ ਵਿਖੇ ਪੰਜਾਬੀਆਂ ਦੀ ਸੰਘਣੀ ਆਬਾਦੀ ਹੈ ਤੇ ਇਥੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ/ਕਲੋਵਸ, ਜੋ ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾ ਦੇ ਰਿਹਾ ਹੈ ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੁਆਰਾ ਗੁਰਸਿੱਖੀ ਦੇ ਪ੍ਰਚਾਰ ਤੋਂ ਇਲਾਵਾ ਪੰਜਾਬੀ ਦੇ ਵਿਕਾਸ ਤੇ ਨੌਜਵਾਨ ਬੱਚਿਆਂ ਨੂੰ ਆਪਣੇ ਪਿਛੋਕੜ ਨਾਲ ਜੁੜੇ ਰਹਿਣ ਲਈ ਅਨੇਕਾ ਸਫਲ ਉਪਰਾਲੇ ਕੀਤੇ ਗਏ ਹਨ। ਹੁਣ ਬਹੁਤ ਵੱਡਾ ਕਦਮ ਸਮੂੰਹ ਪੰਜਾਬੀ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਭਾਈਚਾਰੇ ਲਈ ਆਪਣੀਆਂ ਧਾਰਮਿਕ ਮਰਿਯਾਦਾ ਅਨੁਸਾਰ ਅੰਤਮ ਸੰਸਕਾਰ ਕਰਨ ਲਈ “ਸ਼ਾਂਤ ਭਵਨ” ਫਿਊਨਰਲ ਹੋਮ ਦਾ ਨਿਰਮਾਣ ਕਰਵਾਇਆ। ਜਿਸ ਦੀ ਇਮਾਰਤ ਦੀ ਸਪੂੰਰਨਤਾ ਤੇ ਵਿਸ਼ੇਸ਼ ਸਮਾਗਮ 12 ਤੋਂ 14 ਜੁਲਾਈ ਤੱਕ ਹੋਣਗੇ। ਜਿਸ ਦੌਰਾਨ 12 ਜੁਲਾਈ ਨੂੰ ਸ੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ 14 ਜੁਲਾਈ ਨੂੰ ਭੋਗ ਪੈਣਗੇ। ਇਸ ਵਿਸ਼ੇਸ਼ ਸਮਾਗਮ ਦੀ ਅਗਵਾਈ ਕਰਨ ਲਈ ਖਾਸ ਤੌਰ ਤੇ ਭਾਈ ਪਿੰਦਰਪਾਲ ਸਿੰਘ ਜੀ ਇੱਥੇ ਪਹੁੰਚ ਰਹੇ ਹਨ। ਜੋ 13 ਜੁਲਾਈ ਨੂੰ ਸਾਮ ਦੇ ਦੀਵਾਨ ਅਤੇ 14ਜੁਲਾਈ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ਼ਾਂਤ ਭਵਨ ਵਿਖੇ ਗੁਰਮਤਿ ਕਥਾ ਦੁਆਰਾ ਨਿਹਾਲ ਕਰਨਗੇ। ਇਸ ਬਾਅਦ ਨਜਦੀਕੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ 15 ਜੁਲਾਈ ਐਤਵਾਰ ਦੇ ਸਮਾਗਮਾ ਵਿੱਚ ਸੰਗਤਾ ਨੂੰ ਗੁਰਬਾਣੀ ਕਥਾ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਭਾਈ ਅਵਤਾਰ ਸਿੰਘ ਜੀ ਦਾ ਕੀਰਤਨੀ ਜੱਥਾ ਵੀ ਰੋਜ਼ਾਨਾ ਹਮੇਸ਼ਾ ਵਾਗ ਹਾਜ਼ਰੀ ਭਰੇਗਾ। ਸਮੂੰਹ ਸਿੱਖ ਸੰਗਤ ਨੂੰ ਚਲ ਰਹੇ ਸਮਾਗਮਾ ਵਿੱਚ ਪਹੁੰਚਣ ਲਈ ਪ੍ਰਬੰਧਕਾ ਵੱਲੋਂ ਅਪੀਲ ਕੀਤੀ ਜਾਦੀ ਹੈ। ਇਹ ਸ਼ਾਂਤ ਭਵਨ ਫਿਊਨਰਲ ਹੋਮ ਦੀ ਇਮਾਰਤ ਫਰਿਜ਼ਨੋ ਵਿਖੇ ਫਰੀਵੇ 99 ਤੋਂ ਕਲੋਵਸ ਐਵਨਿਊ ਦਾ ਰਸਤਾ ਨਿਕਲਦਿਆ ਸਾਰ ਕਾਰਨਰ ਵਿੱਚ ਸਥਿਤ ਹੈ।