ਪੰਜਾਬ ‘ਚ ਸੋਕੇ ਵਰਗੇ ਹਾਲਾਤ ਬਣੇ

ਪੀ. ਏ. ਯੂ. ਵਲੋਂ ਹਾਲਾਤਾਂ ਦੇ ਮੱਦੇਨਜ਼ਰ ਕੁਝ ਸੁਝਾਅ
ਲੁਧਿਆਣਾ, 1 ਅਗਸਤ (ਏਜੰਸੀ) -ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਵਰਖਾ ਕਾਫੀ ਘੱਟ ਹੋਈ ਹੈ ਜਿਸ ਕਾਰਨ 1 ਜੂਨ ਤੋਂ 25 ਜੁਲਾਈ ਦੌਰਾਨ ਸਥਿਤੀ ਸੋਕੇ ਵਰਗੀ ਬਣੀ ਰਹੀ। ਵੱਖ-ਵੱਖ ਜ਼ਿਲਿਖ਼ਆਂ ਵਿੱਚ ਹਾਲਾਤ ਵੱਖ ਵੱਖ ਰਹੇ। ਬਾਰਸ਼ ਦੀ ਕਮੀ ਫਿਰੋਜ਼ਪੁਰ ਅਤੇ ਮੋਗਾ ਜ਼ਿਲਖ਼ੇ ਵਿੱਚ 93 ਫੀਸਦੀ, ਫਤਿਹਗੜਖ਼ ਸਾਹਿਬ ਵਿੱਚ 90ਫੀਸਦੀ, ਮਾਨਸਾ 87 ਫੀਸਦੀ, ਸੰਗਰੂਰ 76 ਫੀਸਦੀ, ਅੰਮ੍ਰਿਤਸਰ 74 ਫੀਸਦੀ, ਸ਼ਹੀਦ ਭਗਤ ਸਿੰਘ ਨਗਰ ਵਿੱਚ 72 ਫੀਸਦੀ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਲੁਧਿਆਣਾ ਅਤੇ ਜਲੰਧਰ ਵਿੱਚ 68 ਫੀਸਦੀ, ਬਠਿੰਡਾ ਵਿੱਚ 65 ਫੀਸਦੀ, ਹੁਸ਼ਿਆਰਪੁਰ ਵਿੱਚ 60 ਫੀਸਦੀ, ਗੁਰਦਾਸਪੁਰ ਅਤੇ ਕਪੂਰਥਲਾ ਵਿੱਚ 46 ਫੀਸਦੀ, ਪਟਿਆਲਾ ਵਿੱਚ 35 ਫੀਸਦੀ ਅਤੇ ਰੋਪੜ ਵਿੱਚ 22 ਫੀਸਦੀ ਪਾਈ ਗਈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ 28 ਜੁਲਾਈ ਨੂੰ ਇਸ ਸੰਬੰਧੀ ਇਕ ਵਰਕਸ਼ਾਪ ….ਆਯੋਜਿਤ ਕੀਤੀ ਗਈ ਜਿਸ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਸਾਇੰਸਦਾਨਾਂ ਨੇ ਭਾਗ ਲਿਆ। ਚੱਲ ਰਹੀ ਸੋਕੇ ਵਰਗੀ ਸਥਿਤੀ ਨੂੰ ਘੋਖਣ ਤੋਂ ਬਾਅਦ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਕਿ ਇਨ੍ਹਾਂ ਹਾਲਾਤਾਂ ਨੂੰ ਨਜਿੱਠਣ ਲਈ ਕੀ ਉਪਰਾਲੇ ਕੀਤੇ ਜਾਣ। ਹੇਠ ਲਿਖੇ ਸੁਝਾਅ ਪੇਸ਼ ਕੀਤੇ ਗਏ:-
ਝੋਨੇ ਦੇ ਖੇਤਾਂ ਵਿੱਚ ਪਾਣੀ ਲਗਾਤਾਰ ਖੜ੍ਹਾ ਨਾ ਰਹਿਣ ਦਿੱਤਾ ਜਾਵੇ ਅਤੇ ਪਾਣੀ ਜ਼ੀਰਨ ਤੋਂ ਬਾਅਦ ਹੀ ਦੋ ਦਿਨਾਂ ਬਾਅਦ ਪਾਣੀ ਲਾਓ, ਨਰਮੇ ਨੂੰ ਪਾਣੀ ਬਦਲਵੀਆਂ ਲਾਈਨਾਂ ਵਿੱਚ ਲਗਾਓ, ਚੌੜੀਆਂ ਲਾਈਨਾਂ ਵਾਲੀਆਂ ਫ਼ਸਲਾਂ ਜਿਵੇਂ ਮੱਕੀ, ਨਰਮਾ, ਗੰਨਾ, ਸਬਜ਼ੀਆਂ ਆਦਿ ਵਿੱਚ 20 ਤੋਂ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਮਲਚਿੰਗ ਕਰੋ, ਨਰਮੇ ਦੀ ਫ਼ਸਲ ਵਿੱਚ 60 ਫੀਸਦੀ ਟਿਊਬਵੈੱਲ ਅਤੇ 40 ਫੀਸਦੀ ਨਹਿਰੀ ਪਾਣੀ ਮਿਲਾ ਕੇ ਨਾਲ ਸਿੰਜਾਈ ਕਰੋ, ਝੋਨੇ ਦੀ ਫ਼ਸਲ ਵਿੱਚ ਪਾਣੀ ਟੈਂਸ਼ੀਓਮੀਟਰ ਯੰਤਰ ਦੀ ਵਰਤੋਂ ਦੇ ਆਧਾਰ ਤੇ ਲਾਓ, ਝੋਨੇ ਅਤੇ ਮੱਕੀ ਦੀ ਫ਼ਸਲ ਵਿੱਚ ਨਾਈਟਰੋਜਨ ਵਾਲੀਆਂ ਖਾਦਾਂ ਦੀ ਵਰਤੋਂ ਪੱਤਾ ਰੰਗ ਚਾਰਟ ਦੇ ਆਧਾਰ ਤੇ ਕਰੋ, ਸੋਕੇ ਦੇ ਹਾਲਾਤਾਂ ਵਿੱਚ ਨਰਮੇ ਦੀ ਫ਼ਸਲ ‘ਚ ਪੋਟਾਸ਼ੀਅਮ ਨਾਈਟਰੇਟ ਦੀ ਵਰਤੋਂ ਕਰੋ। ਫੁੱਲ ਪੈਣ ਤੇ ਛਿੜਕਾਅ ਸ਼ੁਰੂ ਕਰੋ ਅਤੇ ਇਹ ਛਿੜਕਾਅ ਹਫ਼ਤੇ ਦੀ ਵਿੱਥ ਤੇ ਚਾਰ ਵਾਰ ਕਰੋ, ਸੋਕੇ ਦੇ ਹਾਲਾਤਾਂ ਕਾਰਨ ਮੱਕੀ ਵਿੱਚ ਤਣਾਛੇਦਕ ਸੁੰਡੀ, ਥਰਿਪ, ਜੂੰ ਅਤੇ ਚਿੱਟੀ ਮੱਖੀ ਦਾ ਹਮਲਾ ਵੱਧ ਹੋ ਸਕਦਾ ਹੈ। ਇਨ੍ਹਾਂ ਨੂੰ ਕਾਬੂ ਕਰਨ ਲਈ ਪੀ ਏ ਯੂ ਵੱਲੋਂ ਕੀਤੀਆਂ ਸਿਫਾਰਸ਼ਾਂ ਅਮਲ ਵਿੱਚ ਲਿਆਓ, ਜਦੋਂ ਪਾਣੀ ਲਗਾਇਆ ਹੋਵੇ ਜਾਂ ਮੀਂਹ ਪਿਆ ਹੋਵੇ, ਨਰਮੇ ਦੀ ਫ਼ਸਲ ਤੇ ਪੈਰਾਵਿਲਟ ਦੀ ਸਮੱਸਿਆ ਹੋ ਸਕਦੀ ਹੈ। ਨੁਕਸਾਨ ਨੂੰ ਕਾਬੂ ਕਰਨ ਲਈ ਕੋਬਾਲਟ ਕਲੋਰਾਈਡ ਦੇ ਘੋਲ (0.5 ਗਰਾਮ 50 ਲਿਟਰ ਪਾਣੀ) ਦਾ ਛਿੜਕਾਅ ਸਿਰਫ ਪ੍ਰਭਵਿਤ ਬੂਟਿਆਂ ਤੇ ਕਰੋ, ਆਲੂ ਦੀ ਕਾਸ਼ਤ ਵਾਲੇ ਖੇਤਰਾਂ ਵਿੱਚ ਖਾਲੀ ਖੇਤਾਂ ਵਿੱਚ ਹਰੀ ਖਾਦ ਉਗਾਈ ਜਾ ਸਕਦੀ ਹੈ। ਹਰੀ ਖਾਦ ਵਾਲੀ ਫ਼ਸਲ ਨੂੰ ਆਲੂ ਦੀ ਬੀਜਾਈ ਤੋਂ 10 ਦਿਨਾਂ ਪਹਿਲਾਂ ਖੇਤ ਵਿੱਚ ਵਾਹ ਦੇਣਾ ਚਾਹੀਦਾ ਹੈ, ਜੇਕਰ ਅੱਧ ਅਗਸਤ ਜਾਂ ਸਤੰਬਰ ਦੇ ਸ਼ੁਰੂ ਵਿੱਚ ਵਰਖਾ ਹੁੰਦੀ ਹੈ ਤਾਂ ਕਿਸਾਨ ਅਗਸਤ ਦੇ ਦੂਜੇ ਪੰਦਰਵਾੜੇ ਵਿੱਚ ਮੱਕੀ ਦੀ ਕਾਸ਼ਤ, ਸਤੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਤੋਰੀਏ ਦੀ ਕਾਸ਼ਤ ਅਤੇ ਸਤੰਬਰ ਦੇ ਅੱਧ ਵਿੱਚ ਤੋਰੀਆ+ਗੋਭੀ ਸਰਖ਼ੋਂ ਦੀ ਕਾਸ਼ਤ ਕਰ ਸਕਦੇ ਹਨ, ਕਿਉਂਕਿ ਇਲਾਕੇ ਵਿੱਚ ਸੋਕੇ ਦੇ ਹਾਲਾਤਾਂ ਕਾਰਨ ਚਾਰੇ ਦੀ ਕਮੀ ਹੋ ਸਕਦੀ ਹੈ, ਇਸ ਲਈ ਜੇਕਰ ਵਰਖਾ ਘੱਟ ਵੀ ਹੋਵੇ ਤਾਂ ਖਾਲੀ ਖੇਤਾਂ ਵਿੱਚ ਬਾਜਰੇ ਦੀ ਫ਼ਸਲ ਹਰੇ ਜਾਂ ਸੁੱਕੇ ਚਾਰੇ ਲਈ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਤਕਰੀਬਨ ੧੪ ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਦੀ ਸੁੱਕੇ ਚਾਰੇ ਵਜੋਂ ਵਰਤੇ ਜਾਣ ਦੀ ਭਾਰੀ ਮੰਗ ਹੈ। ਇਸ ਦੀ ਸੰਭਾਲ ਲਈ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ (ਬੇਲਰ) ਦੀ ਵਰਤੋਂ ਕੀਤੀ ਜਾ ਸਕਦੀ ਹੈ।।
ਸੋਕੇ ਵਰਗੇ ਹਾਲਾਤਾਂ ਪ੍ਰਤੀ ਸੁਚੇਤ ਹੋਣ ਲਈ ਹਰੇਕ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਧਰਤੀ ਦੇ ਪਾਣੀ ਦੇ ਪੱਧਰ ਦੀ ਬਾਰੀਕੀ ਨਾਲ ਜਾਣਕਾਰੀ ਹਾਸਿਲ ਕਰਨ ਲਈ ਯੂਨੀਵਰਸਿਟੀ ਵੱਲੋਂ ਪੀਜ਼ੋਮੀਟਰ ਯੰਤਰ ਲਾਏ ਜਾਣਗੇ। ਅਜਿਹੀ ਜਾਣਕਾਰੀ ਫ਼ਸਲਾਂ ਦੀ ਕਾਸ਼ਤ ਕਰਨ ਲਈ ਸਹਾਈ ਹੋਵੇਗੀ।