ਪੰਜਾਬ ਦੇ 50 ਫੀਸਦੀ ਤੋਂ ਵੱਧ ਹਸਪਤਾਲਾਂ ਨੂੰ ਆਯੂਸ਼ ਪ੍ਰਣਾਲੀ ਦੀ ਸਹੂਲਤ

ਨਵੀਂ ਦਿੱਲੀ, 20 ਸਤੰਬਰ (ਏਜੰਸੀ) – ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਦੇ ਸ਼ੁਰੂ ਕਰਨ ਮਗਰੋਂ ਰਾਸ਼ਟਰੀ ਸਿਹਤ ਦੇਖ ਭਾਲ ਪ੍ਰਦਾਨ ਪ੍ਰਣਾਲੀ ਵਿੱਚ ਏਕੀਕਰਨ ਆਯੂਸ਼ ਪ੍ਰਣਾਲੀ ਰਾਹੀਂ ਸਿਹਤ ਦੇਖ ਭਾਲ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ।
ਸੰਗਠਿਤ ਸਹੂਲਤਾਂ ਲਈ ਸਥਾਨਕ ਲੋੜਾਂ ਮੁਤਾਬਿਕ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਆਯੂਸ਼ ਲਈ ਡਾਕਟਰ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ। ਪੰਜਾਬ ਸਮੇਤ 4 ਰਾਜਾਂ ਵਿੱਚ 50 ਫੀਸਦੀ ਤੋਂ ਵੱਧ ਜ਼ਿਲ੍ਹੇ ਪੱਧਰ ਦੇ ਹਸਪਤਾਲਾਂ ਨੂੰ ਆਯੂਸ਼ ਸਹੂਲਤਾਂ ਨਾਲ ਜੋੜਿਆ ਗਿਆ ਹੈ।