ਪੰਜਾਬ ਵਿੱਚ ਕਣਕ ਦੀ ਖਰੀਦ 9389555 ਟਨ ‘ਤੇ ਪੁੱਜੀ

ਚੰਡੀਗੜ੍ਹ, 30 ਅਪ੍ਰੈਲ – ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 1750 ਖਰੀਦ ਕੇਂਦਰਾਂ ਤੋ 9389555  ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਜਦੋਂ ਕਿ ਪਿਛਲੇ ਸਾਲ ਇਸ ਦਿਨ ਤੱਕ 8022270 ਟਨ ਕਣਕ ਖਰੀਦੀ ਗਈ ਸੀ।  
ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ 9389555  ਟਨ ਕਣਕ ਦੀ ਖਰੀਦ ਵਿਚੋਂ ਸਰਕਾਰੀ ਏਜੰਸੀਆਂ ਨੇ 9296552 ਟਨ ਕਣਕ ਜਦ ਕਿ ਮਿਲ ਮਾਲਕਾਂ ਨੇ 93003 ਟਨ  ਕਣਕ ਦੀ ਖਰੀਦ ਕੀਤੀ ਹੈ। ਪਨਗ੍ਰੇਨ ਨੇ 1675641 (17.8 ਫੀਸਦੀ) ਟਨ, ਮਾਰਕਫੈਡ ਨੇ 2077369 (22.1 ਫੀਸਦੀ) ਟਨ, ਪਨਸਪ ਨੇ 1936673 ਟਨ (20.6 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 1092559 ਟਨ (11.6 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 870541 ਟਨ (9.3 ਫੀਸਦੀ) ਅਤੇ ਭਾਰਤੀ ਖੁਰਾਕ ਨਿਗਮ ਨੇ 164378 ਟਨ  (17.5 ਫੀਸਦੀ ) ਕਣਕ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਸੰਗਰੂਰ 884918 ਟਨ ਕਣਕ ਖਰੀਦ ਕੇ ਸਭ ਤੋਂ ਅੱਗੇ ਚੱਲ ਰਿਹਾ ਹੈ ਜਦਕਿ ਜ਼ਿਲ੍ਹਾ ਲੁਧਿਆਣਾ 802021 ਟਨ ਕਣਕ ਖਰੀਦ ਕੇ ਦੂਜੇ ਨੰਬਰ ‘ਤੇ ਰਿਹਾ ਅਤੇ ਜ਼ਿਲ੍ਹਾ ਪਟਿਆਲਾ 788933 ਟਨ ਕਣਕ ਖਰੀਦ ਕੇ ਤੀਜੇ ਨੰਬਰ ‘ਤੇ ਰਿਹਾ।