ਪੰਜਾਬ ਵਿੱਚ ਭੁਚਾਲ ਦੇ ਹਲਕੇ ਝਟਕੇ

ਚੰਡੀਗੜ੍ਹ, 29 ਅਗਸਤ – ਵੀਰਵਾਰ ਦੁਪਹਿਰ ਬਾਅਦ ਸੂਬੇ ਦੇ ਕਈ ਹਿੱਸਿਆਂ ਵਿੱਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦਾ ਕੇਂਦਰ ਹੁਸ਼ਿਆਰਪੁਰ-ਹਿਮਾਚਲ ਪ੍ਰਦੇਸ਼ ਦਾ ਸਰਹੱਦੀ ਖੇਤਰ ਸੀ ਤੇ ਭੁਚਾਲ ਦੀ ਤੀਬਰਤਾ 4.7 ਮਾਪੀ ਗਈ। ਮੌਸਮ ਵਿਭਾਗ ਅਨੁਸਾਰ ਭੁਚਾਲ ਦੇ ਝਟਕੇ 3.43 ਵਜੇ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਵਿਖੇ ਮਹਿਸੂਸ ਕੀਤੇ ਗਏ ਅਤੇ ਇਹ ਕੁਝ ਸੈਕੰਡ ਰਹੇ। ਭੁਚਾਲ ਦੇ ਝਟਕਿਆਂ ਨਾਲ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਹਿਮਾਚਲ ਪ੍ਰਦੇਸ਼ ਦੇ ਵੀ ਕਈ ਹਿੱਸਿਆਂ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।